15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੇ ਡਿਸਟਿ੍ਕਟ ਕਾਨਫ਼ਰੰਸ 'ਚ ਲਿਆ ਹਿੱਸਾ <br/>

ਅਜੀਤ ਡੈਸਕ 13-04-2026
ਬੇਗੋਵਾਲ, 12 ਅਪ੍ਰੈਲ (ਸੁਖਜਿੰਦਰ ਸਿੰਘ)-ਲਾਇਨ ਕਲੱਬ ਡਿਸਟਿ੍ਕਟ 321ਡੀ ਵਲੋਂ ਮਧੂਬਨ 2026 ਤਹਿਤ 46ਵੀਂ ਸਾਲਾਨਾ ਕਾਨਫ਼ਰੰਸ ਕਰਵਾਈ ਗਈ, ਜਿਸ 'ਚ ਜੀ. ਐਸ. ਭਾਟੀਆ ਡਿਸਟਿ੍ਕਟ ਗਵਰਨਰ, ਰਜੀਵ ਖੋਸਲਾ ਵਾਈਸ ਗਵਰਨਰ ਤੇ ਰਜੀਵ ਵਿਜ ਵਾਈਸ ਗਵਰਨਰ 2 ਚੁਣੇ ਗਏ | ਇਸ ਮੌਕੇ ਕਰਵਾਏ ਸਮਾਗਮ 'ਚ ਲਾਇਨ ਕਲੱਬ ਬੇਗੋਵਾਲ ਸੇਵਾ ਦੇ ਨੁਮਾਇੰਦਿਆਂ ਵਲੋਂ ਐਮ. ਜੇ. ਐਫ. ਵਿਰਸਾ ਸਿੰਘ ਦੀ ਅਗਵਾਈ ਹੇਠ ਸ਼ਮੂਲੀਅਤ ਕੀਤੀ | ਇਸ ਮੌਕੇ ਲਾਇਨ ਵਿਰਸਾ ਸਿੰਘ ਦੀ ਟੀਮ ਵਲੋਂ ਜਿਥੇ ਨੇ ਨਵੇਂ ਚੁਣੇ ਡਿਸਟਿ੍ਕਟ ਗਵਰਨਰ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਗਈ, ਉਥੇ ਹੀ ਉਨ੍ਹਾਂ ਡਿਸਟਿ੍ਕਟ ਗਵਰਨਰ ਜੀ. ਐਸ. ਭਾਟੀਆ ਦੇ ਗਵਰਨਰ ਚੁਣੇ ਜਾਣ 'ਤੇ ਲਾਇਨ ਲੀਡਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀ ਵਧੀਆ ਸੂਝ ਬੂਝ ਸਦਕਾ ਇਕ ਮਿਹਨਤੀ ਡਿਸਟਿ੍ਕਟ ਗਵਰਨਰ ਦੀ ਚੋਣ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਲਾਇਨ ਕਲੱਬ 321 ਡੀ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਇਸੇ ਮਿਸ਼ਨ ਨੂੰ ਅਗਾਂਹ ਤੋਰਦਿਆਂ ਜੀ. ਐਸ. ਭਾਟੀਆ ਨੂੰ ਗਵਰਨਰ ਵਜੋਂ ਅੱਗੇ ਲੈ ਕੇ ਆਉਂਦਾ ਹੈ | ਇਸ ਮੌਕੇ ਸਾਬਕਾ ਡਿਸਟਿ੍ਕਟ ਗਵਰਨਰ ਰਛਪਾਲ ਸਿੰਘ ਬੱਚਾਜੀਵੀ, ਸੁਖਦੇਵ ਰਾਜ ਜੰਗੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਭਾਕਿਯੂ ਕਾਦੀਆਂ ਬਲਾਕ ਨਡਾਲਾ ਦੀ ਮੀਟਿੰਗ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਵੇਈਾ ਘਾਟ 'ਤੇ ਮਨਾਇਆ ਜਾਵੇਗਾ ਖ਼ਾਲਸਾ ਸਾਜਨਾ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।