11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਡਾਲਾ 'ਚ ਅਕਾਲੀ ਦਲ ਵਾਰਿਸ ਪੰਜਾਬ ਨੇ ਲੋਕ ਮੁੱਦਿਆਂ 'ਤੇ ਕੀਤੀ ਚਰਚਾ

ਨਡਾਲਾ ਵਿਖੇ ਹੋਏ ਮੀਟਿੰਗ ਦੌਰਾਨ ਗੱਲਬਾਤ ਕਰਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਤੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਆਪਣੇ ਸਾਥੀਆਂ ਨਾਲ | ਤਸਵੀਰ : ਰਘਬਿੰਦਰ ਸਿੰਘ <br/> 04-04-2026
ਨਡਾਲਾ/ਢਿਲਵਾਂ, 3 ਅਪ੍ਰੈਲ (ਰਘਬਿੰਦਰ ਸਿੰਘ, ਗੋਬਿੰਦ ਸੁਖੀਜਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਤੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਵਲੋਂ ਨਡਾਲਾ ਵਿਖੇ ਪਲੇਠੀ ਕਾਨਫ਼ਰੰਸ ਕਰਕੇ ਭੁਲੱਥ ਤੋਂ ਸੱਤਾ ਧਿਰ ਦੇ ਹਲਕਾ ਇੰਚਾਰਜ ਤੇ ਮੌਜੂਦਾ ਵਿਧਾਇਕ ਤੇ ਨਿਸ਼ਾਨੇ ਸਾਧੇ | ਇਸ ਮੌਕੇ ਗੁਰਦੀਪ ਸਿੰਘ ਭੰਡਾਲ ਨੇ ਐਮ. ਪੀ. ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਪੈਰੋਲ ਅਰਜ਼ੀ ਰੱਦ ਕਰਨ ਦੀ ਟੀਮ ਕਪੂਰਥਲਾ ਵਲੋਂ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਤਾਬੂਤ ਵਿਚ ਆਖ਼ਰੀ ਕਿੱਲ ਸਾਬਤ ਹੋਵੇਗਾ ਤੇ ਪੰਜਾਬ ਦੇ ਲੋਕ 2027 ਵਿਚ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਸਰਕਾਰ-ਏ-ਖ਼ਾਲਸਾ ਬਣਾਉਣਗੇ | ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਦੀ ਸਿਆਸਤ 'ਚੋਂ ਹਲਕੇ ਦੇ ਮੁੱਦੇ ਗ਼ਾਇਬ ਹਨ | ਹਲਕੇ ਦਾ ਪਿੰਡ ਹਮੀਰਾ ਮੌਜੂਦਾ ਸਮੇਂ ਚਿੱਟੇ ਵਰਗੇ ਨਸ਼ੇ ਦੀ ਹੋਲਸੇਲ ਮਾਰਕੀਟ ਬਣ ਚੁੱਕਾ ਹੈ | ਦੂਸਰਾ ਹਲਕਾ ਭੁਲੱਥ ਦੇ ਮੌਜੂਦਾ ਵਿਧਾਇਕ ਬਠਿੰਡਾ ਜਾ ਕੇ ਦੂਸ਼ਿਤ ਪਾਣੀ ਦੀਆਂ ਬੋਤਲਾਂ ਭਰ ਦਿਖਾਉਂਦੇ ਹਨ, ਪਰੰਤੂ ਉਸ ਨੂੰ ਆਪਣੇ ਹਲਕੇ ਵਿਚ ਪਿੰਡ ਹਮੀਰਾ 'ਚੋਂ 480 ਫੁੱਟ ਤੋ ਸ਼ਰਾਬ ਨਿਕਲਦੀ ਦਿਖਾਈ ਨਹੀਂ ਦਿੰਦੀ, ਜਿਸ ਨਾਲ ਹਲਕੇ ਨੂੰ ਭਿਆਨਕ ਬਿਮਾਰੀਆਂ ਨੇ ਘੇਰ ਲਿਆ ਹੈ | ਹਲਕਾ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਪੰਥ ਤੇ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਰੱਖ ਆਗਾਮੀ ਵਿਧਾਨ ਸਭਾ ਚੋਣਾਂ ਲੜੇਗੀ | ਹਲਕੇ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ | ਨੌਜਵਾਨਾਂ ਨੂੰ ਅਪੀਲ ਹੈ ਵੱਧ ਚੜ੍ਹ ਕੇ ਬਾਈ ਦੀਪ ਸਿੱਧੂ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਮੂਲੀਅਤ ਕਰੀਏ, ਤੇ ਆਉਂਦੇ ਦਿਨਾਂ ਵਿਚ ਹਲਕਾ ਭੁਲੱਥ ਅੰਦਰ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪ੍ਰੋਗਰਾਮ ਉਲੀਕੇ ਜਾਣਗੇ | ਹਲਕੇ ਅੰਦਰ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ | ਇਸ ਮੌਕੇ ਮਨਪ੍ਰੀਤ ਸਿੰਘ ਮੰਨਾ, ਦਵਿੰਦਰ ਸਿੰਘ ਚੀਮਾ, ਲਵਪ੍ਰੀਤ ਸਿੰਘ, ਮਨਵੀਰ ਸਿੰਘ ਮੱਲ੍ਹੀ, ਅੰਮਿ੍ਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ ਇਬਰਾਹੀਮਵਾਲ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਬੇਬੇ ਨਾਨਕੀ ਦੇ ਪ੍ਰਕਾਸ਼ ਉਤਸਵ ਮੌਕੇ ਰਾਤ ਦੇ ਦੀਵਾਨ ਸਜਾਏ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 6 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਦਿੱਤਾ ਜਾਵੇਗਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।