28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਰਨੈਲ ਸਿੰਘ ਮੁਲਤਾਨੀ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 01-04-2026
ਬੇਗੋਵਾਲ, 31 ਮਾਰਚ (ਸੁਖਜਿੰਦਰ ਸਿੰਘ)-ਬੇਗੋਵਾਲ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਲਾਇਨ ਕਲੱਬ ਬੇਗੋਵਾਲ ਦੇ ਪ੍ਰਧਾਨ ਅਮਰਜੋਤ ਸਿੰਘ ਜੱਜ ਤੇ ਕਾਕਾ ਦੇ ਪਿਤਾ ਕਰਨੈਲ ਸਿੰਘ ਮੁਲਤਾਨੀ ਦਾ ਅੱਜ ਸੰਖੇਪ ਬਿਮਾਰੀ ਪਿੱਛੋਂ ਦਿਹਾਤ ਹੋ ਗਿਆ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਬੇਗੋਵਾਲ ਵਿਖੇ ਸੈਂਕੜੇ ਸੇਜਲ ਨਮ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਲਾਇਨਜ਼ ਕਲੱਬਾਂ, ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਆਗੂਆਂ ਵਲੋਂ ਉਨ੍ਹਾਂ ਦੀ ਮਿ੍ਤਕ ਦੇਹ 'ਤੇ ਦੁਸ਼ਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਇਸ ਮੌਕੇ ਅੰਤਿਮ ਸੰਸਕਾਰ ਮੌਕੇ ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਜਗਜੀਤ ਸਿੰਘ ਜੱਗੀ, ਸੰਗਤ ਸਿੰਘ ਸੁਦਾਮਾ, ਸੁਖਵਿੰਦਰ ਸਿੰਘ ਪ੍ਰੇਮ, ਚੇਅਰਮੈਨ ਵਿਰਸਾ ਸਿੰਘ, ਅਜੀਤਪਾਲ ਸਿੰਘ ਬੰਟੀ, ਦਵਿੰਦਰ ਸਿੰਘ ਡਿੰਪਲ, ਹਰਵਿੰਦਰ ਸਿੰਘ ਪੱਪੂ, ਸਤਵਿੰਦਰ ਸਿੰਘ ਬੱਸੀ, ਗੁਰਮੀਤ ਸਿੰਘ ਚੀਮਾ, ਹੈੱਡ ਮਾਸਟਰ ਫੰੁਮਣ ਸਿੰਘ, ਸਰਦਾਰੀ ਲਾਲ ਸਾਬਕਾ ਕੌਂਸਲਰ, ਗੁਰਬਚਨ ਸਿੰਘ ਭੁੱਟੋ ਭੁੱਲਰ, ਫੁੰਮਣ ਸਿੰਘ, ਗੁਰਦੇਵ ਸਿੰਘ ਈਸ਼ਰ ਬੁੱਚਾ, ਐਮ.ਸੀ. ਦਲਜੀਤਮ ਸਿੰਘ ਮੰਡਾ, ਕੁਲਵਿੰਦਰ ਸਿੰਘ, ਸਰਬਜੀਤ ਸਿੰਘ ਬਬਲਾ, ਸਰਪੰਚ ਸਤਵੰਤਪ੍ਰੀਤ ਸਿੰਘ ਸੀਕਰੀ ਤੇ ਹੋਰਨਾਂ ਨੇ ਅੰਤਿਮ ਸੰਸਕਾਰ ਮੌਕੇ ਹਾਜ਼ਰੀ ਭਰਦਿਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ ਵਲੋਂ ਡੀ. ਐਸ. ਪੀ. ਤੇ ਡੀ. ਜੀ. ਪੀ. ਪੰਜਾਬ ਦੇ ਪੁਤਲੇ ਫੂਕਣ ਦਾ ਐਲਾਨ ਅਗਲੀ ਖ਼ਬਰ ਵਾਹਦ ਪਰਿਵਾਰ ਵਲੋਂ ਸਾਲਾਨਾ ਚੌਂਕੀ ਦਾ ਆਯੋਜਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।