ਖਲਵਾੜਾ, 31 ਮਾਰਚ (ਮਨਦੀਪ ਸਿੰਘ ਸੰਧੂ)-ਸਵ. ਉਜਾਗਰ ਸਿੰਘ ਤੇ ਸਵ. ਸੀਤਲ ਕੌਰ ਦੇ ਪਰਿਵਾਰਕ ਮੈਂਬਰਾਂ ਹਰਦਿਆਲ ਸਿੰਘ ਤੇ ਤੇਜਿੰਦਰ ਕੌਰ ਵਲੋਂ ਵਾਹਦ ਬ੍ਰਦਰਜ਼ ਅਤੇ ਵਾਹਦ ਰਾਈਸ ਮਿੱਲਜ਼ ਦੇ ਸਹਿਯੋਗ ਨਾਲ ਸ਼ਿਵ ਵਿਵਾਹ, ਮਾਤਾ ਚਿੰਤਪੁਰਨੀ ਤੇ ਬਾਬਾ ਬਾਲਕ ਨਾਥ ਦੀ ਚੌਂਕੀ ਕਰਵਾਈ ਗਈ, ਜਿਸ 'ਚ ਜੋਤੀ ਪੂਜਣ ਤੇ ਭੰਡਾਰਾ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ ਹਲਕਾ ਵਿਧਾਇਕ ਫਗਵਾੜਾ ਸਮੇਤ ਹੋਰ ਭਾਰੀ ਗਿਣਤੀ ਸੰਗਤਾਂ ਹਾਜ਼ਰ ਹੋਈਆਂ | ਇਸ ਮੌਕੇ ਹਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਮਾਰਚ ਨੂੰ ਮਾਤਾ ਚਿੰਤਪੁਰਨੀ, ਮਾਤਾ ਜਵਾਲਾ, ਬਾਬਾ ਬਾਲਕ ਨਾਥ ਤੇ ਪੀਰ ਨਿਗਾਹਾ ਦੀ ਯਾਤਰਾ ਤੇ ਸੰਗਤਾਂ ਨੂੰ ਲੈ ਜਾਇਆ ਜਾਵੇਗਾ |