ਫਗਵਾੜਾ, 30 ਮਾਰਚ (ਅਸ਼ੋਕ ਕੁਮਾਰ ਵਾਲੀਆ)-ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਦੀ ਯਾਦ 'ਚ ਯਾਦਗਾਰੀ ਪੁਰਸਕਾਰ ਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ, ਜਿਸ 'ਚ ਲਗਪਗ 80 ਤੋਂ ਵੱਧ ਵਿਦਵਾਨਾਂ, ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਵਰਿਆਮ ਸਿੰਘ ਸੰਧੂ, ਸਤਨਾਮ ਸਿੰਘ ਮਾਣਕ, ਪ੍ਰੋ: ਜਸਵੰਤ ਸਿੰਘ ਗੰਡਮ, ਵਰਿੰਦਰ ਸਿੰਘ ਵਾਲੀਆ, ਡਾ. ਲਖਵਿੰਦਰ ਸਿੰਘ ਜੌਹਲ, ਗੁਰਸ਼ਰਨ ਸਿੰਘ ਰੰਧਾਵਾ, ਪਿ੍ੰ: ਗੁਰਮੀਤ ਸਿੰਘ ਪਲਾਹੀ, ਡਾ. ਅਮਨਪ੍ਰੀਤ ਸਿੰਘ ਬਰਾੜ ਨੇ ਕੀਤੀ | ਸਮਾਗਮ 'ਚ ਪ੍ਰਸਿੱਧ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਨੂੰ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਦਕਿ ਡਾ. ਅਮਨਪ੍ਰੀਤ ਸਿੰਘ ਬਰਾੜ ਨੂੰ ਮਾਣਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਨਾਲ ਨਿਵਾਜਿਆ ਗਿਆ | ਇਸ ਮੌਕੇ ਕਮਲੇਸ਼ ਸੰਧੂ ਵਲੋਂ ਵਰਿੰਦਰ ਸਿੰਘ ਵਾਲੀਆ ਦਾ ਮਾਣ ਪੱਤਰ ਤੇ ਬਲਦੇਵ ਰਾਜ ਕੋਮਲ ਵਲੋਂ ਡਾ. ਅਮਨਪ੍ਰੀਤ ਸਿੰਘ ਬਰਾੜ ਬਾਰੇ ਮਾਣ ਪੱਤਰ ਪੜ੍ਹ ਕੇ ਸਰੋਤਿਆਂ ਨਾਲ ਸਾਂਝਾ ਕੀਤਾ | ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਤਹਿਤ 31,000 ਰੁਪਏ ਨਕਦ, ਸਿਰੋਪਾਓ, ਮਾਣ ਪੱਤਰ ਤੇ ਸਨਮਾਨ ਚਿੰਨ੍ਹ ਤੇ ਮਾਣ ਮੱਤਾ ਪੰਜਾਬੀ ਪੱਤਰਕਾਰ ਪੁਰਸਕਾਰ ਲਈ 11,000 ਰੁਪਏ ਨਕਦ ਸਮੇਤ ਸਿਰੋਪਾਓ, ਮਾਣ ਪੱਤਰ ਤੇ ਸਨਮਾਨ ਚਿੰਨ੍ਹ ਭੇਟ ਕੀਤਾ | ਗੁਰਮੀਤ ਸਿੰਘ ਪਲਾਹੀ ਨੇ ਵਰਿੰਦਰ ਸਿੰਘ ਵਾਲੀਆ ਦੀ ਸਰਲਤਾ, ਸਾਦਗੀ, ਨਿਮਰਤਾ ਤੇ ਨਿਡਰ ਪੱਤਰਕਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਸੱਚੇ ਅਰਥਾਂ ਵਿਚ ਬੁੱਧੀਜੀਵੀ ਅਤੇ ਲੋਕਾਂ ਦੀ ਆਵਾਜ਼ ਹਨ | ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਗੰਡਮ, ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ ਤੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਇਹ ਟਰੱਸਟ ਹਮੇਸ਼ਾ ਉਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਾ ਹੈ ਜੋ ਸਮਾਜ 'ਚ ਸੱਚ, ਨਿਆਂ ਤੇ ਪੰਜਾਬੀਅਤ ਦੀ ਰੱਖਿਆ ਲਈ ਯੋਗਦਾਨ ਪਾਉਂਦੀਆਂ ਹਨ | ਸਮਾਗਮ ਦਾ ਮੰਚ ਸੰਚਾਲਨ ਰਵਿੰਦਰ ਚੋਟ ਪ੍ਰਧਾਨ ਸਕੇਪ ਸਾਹਿਤਕ ਸੰਸਥਾ ਵਲੋਂ ਕੀਤਾ ਗਿਆ ਤੇ ਅੰਤ 'ਚ ਪੰਜਾਬੀ ਵਿਰਸਾ ਟਰੱਸਟ ਵਲੋਂ ਪਰਵਿੰਦਰਜੀਤ ਸਿੰਘ ਨੇ ਧੰਨਵਾਦ ਕੀਤਾ | ਸਮਾਗਮ 'ਚ ਗਿਆਨ ਸਿੰਘ ਡੀ. ਪੀ. ਆਰ. ਓ. ਦੀਦਾਰ ਸਿੰਘ ਸ਼ੇਤਰਾ, ਪੈਗੰਬਰਜੀਤ ਸਿੰਘ ਮਾਨ, ਦਲਜੀਤ ਮਹਿਮੀ ਕਰਤਾਰਪੁਰੀ, ਸਿੱਖਿਆ ਰਤਨ ਗੁਰਮੀਤ ਸਿੰਘ, ਪਿ੍ੰ. ਤਰਸੇਮ ਸਿੰਘ, ਕੁਲਵੰਤ ਸਿੰਘ ਭਿੰਡਰ, ਤਰਨਜੀਤ ਸਿੰਘ ਕਿੰਨੜਾ, ਰਾਜਕੁਮਾਰੀ, ਰਜਵੰਤ ਕੌਰ ਸੰਧੂ, ਗੁਰਮੀਤ ਰੱਤੂ, ਰਘਬੀਰ ਕੌਰ, ਬੰਸੋ ਦੇਵੀ, ਆਸ਼ਾ ਅਰਮਾਨ, ਜੱਸ ਸਰੋਆ, ਗੁਰਦੀਪ ਸਿੰਘ ਕੰਗ, ਡਾ. ਐਸ. ਪੀ. ਐਸ. ਬਰਾੜ, ਸੁਖਦੇਵ ਕੌਰ ਢਾਅ, ਵਰਿੰਦਰ ਸਿੰਘ ਕੰਬੋਜ, ਸਿਮਰਤ ਕੌਰ, ਗੁਰਨੂਰ ਕੌਰ, ਗਿਆਨ ਸਿੰਘ, ਬੀ. ਕੇ. ਰੱਤੂ, ਸੰਤੋਸ਼ ਕੁਮਾਰ ਗੋਗੀ, ਜਨਕ ਪਲਾਹੀ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਚਾਨਾ, ਚਰਨਜੀਤ ਸਿੰਘ ਚਾਨਾ, ਸਰਬਜੀਤ ਸਿੰਘ ਚਾਨਾ, ਰਜਿੰਦਰ ਸਿੰਘ ਚੰਦੀ, ਡਾ. ਇੰਦਰਜੀਤ ਸਿੰਘ ਵਾਸੂ ਸਮੇਤ ਭਰਵੀਂ ਗਿਣਤੀ ਵਿਚ ਵਿਦਵਾਨ ਸਰੋਤਿਆਂ ਨੇ ਸ਼ਮੂਲੀਅਤ ਕੀਤੀ |