19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਤਲਵੰਡੀ ਚੌਧਰੀਆਂ ਬੱਸ ਅੱਡੇ ਵਿਖੇ ਹੋਈ ਲੰਗਰ ਹਾਲ ਬਣਾਉਣ ਦੇ ਸੰਬੰਧ 'ਚ ਮੀਟਿੰਗ <br/>

ਅਜੀਤ ਡੈਸਕ 31-03-2026
ਤਲਵੰਡੀ ਚੌਧਰੀਆਂ, 30 ਮਾਰਚ (ਪਰਸਨ ਲਾਲ ਭੋਲਾ)-ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਲਗਾਏ ਜਾਣ ਵਾਲੇ ਸਾਲਾਨਾ ਲੰਗਰ ਦੇ ਸੰਬੰਧ 'ਚ ਅੱਜ ਪੱਕੇ ਤੌਰ 'ਤੇ ਲੰਗਰ ਹਾਲ ਬਣਾਉਣ ਦੇ ਸੰਬੰਧ 'ਚ ਸਰਪੰਚ ਬਲਵਿੰਦਰ ਸਿੰਘ ਤੇ ਲੰਗਰ ਕਮੇਟੀ ਪ੍ਰਧਾਨ ਜੋਗਾ ਸਿੰਘ ਮੱਲੀ ਦੀ ਸਾਂਝੀ ਅਗਵਾਈ 'ਚ ਸਮੂਹ ਸਿਆਸੀ ਪਾਰਟੀਆਂ, ਗ੍ਰਾਮ ਪੰਚਾਇਤ, ਧਾਰਮਿਕ ਜਥੇਬੰਦੀਆਂ ਤੇ ਆਸ-ਪਾਸ ਦੇ ਪਿੰਡਾਂ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਇਕ ਵਿਸ਼ੇਸ਼ ਮੀਟਿੰਗ ਪੈਪਸੂ ਰੋਡਵੇਜ਼ ਦੇ ਬਣਾਏ ਬੱਸ ਅੱਡਾ ਤਲਵੰਡੀ ਚੌਧਰੀਆਂ ਵਿਖੇ ਹੋਈ | ਜਿਸ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਵਿਸ਼ੇਸ਼ ਤੌਰ 'ਤੇ ਪੁੱਜੇ | ਸੱਜਣ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਹਨ ਇਸ ਲਈ ਸਾਨੂੰ ਸਭ ਨੂੰ ਸਾਂਝੇ ਲੰਗਰ ਹਾਲ ਦੀ ਉਸਾਰੀ ਵਿਚ ਲਈ ਸਹਿਯੋਗ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਲੰਗਰ ਹਾਲ ਲਈ ਨਿੱਜੀ ਤੌਰ 'ਤੇ 21000 ਰੁਪਏ ਲੰਗਰ ਹਾਲ ਬਣਾਉਣ ਲਈ ਦਿੰਦਾ ਹਾਂ | ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਮਤਾ ਪਾ ਕੇ ਲੋੜ ਅਨੁਸਾਰ ਪੰਚਾਇਤੀ ਜ਼ਮੀਨ ਦੇ ਦਿੱਤੀ ਹੈ ਤੇ ਨਿੱਜੀ ਤੌਰ 'ਤੇ ਹਰ ਮੈਂਬਰ ਆਪਣਾ ਆਰਥਿਕ ਸਹਿਯੋਗ ਵੀ ਦੇਵੇਗਾ | ਇਸ ਮੌਕੇ ਇੰਸਪੈਕਟਰ ਐਸ .ਐਚ. ਓ. ਸੋਨਮ ਦੀਪ ਕੌਰ, ਮੈਂਬਰ ਲਖਵਿੰਦਰ ਸਿੰਘ ਲੱਖਾ, ਦਵਿੰਦਰ ਸਿੰਘ ਓਠੀ, ਨੀਰਜ ਕੁਮਾਰ ਸ਼ਰਮਾ, ਕਮਲਜੀਤ ਸਿੰਘ, ਰਜਿੰਦਰ ਸਿੰਘ ਭਾਰਜ, ਵੀਰਪਾਲ,ਸੁਖਦੇਵ ਸਿੰਘ ਥਾਣਾ, ਸਰਬਜੀਤ ਸੱਬਾ, ਰਣਜੀਤ ਸਿੰਘ ਰਾਜਾ ਸਾਰੇ ਮੈਂਬਰ ਪੰਚਾਇਤ, ਜੱਸ ਕਮਲ ਸਿੰਘ ਬਲਾਕ ਪ੍ਰਧਾਨ 'ਆਪ', ਬਾਬਾ ਸੁਖਜੀਤ ਸਿੰਘ ਜੋਗੀ, ਬਲਜੀਤ ਸਿੰਘ ਬੱਲੀ, ਬਲਜੀਤ ਸਿੰਘ ਬਾਜਵਾ ਕੁਆਲਟੀਨੇਟਰ, ਜੀਤ ਸਿੰਘ ਚੁਲੱਧੀਆ, ਦਰਸ਼ਨ ਸਿੰਘ ਸੰਧੂ, ਰਣਜੀਤ ਸਿੰਘ ਰਾਣਾ ਨੰਡਾ, ਸੁਖਦੇਵ ਸਿੰਘ ਸੰਧੂ, ਜਤਿੰਦਰ ਸਿੰਘ ਸਿੱਧੂ, ਬਖ਼ਸ਼ੀਸ਼ ਸਿੰਘ ਫ਼ੌਜੀ, ਪ੍ਰਦੀਪ ਸਿੰਘ ਥਿੰਦ, ਕੁਲਦੀਪ ਸਿੰਘ ਚੰਦੀ ਯੂ. ਐਸ. ਏ., ਨਿਸ਼ਾਨ ਸਿੰਘ ਸੰਧੂ, ਗੁਰਦੀਪ ਸਿੰਘ ਭੱਟੀ, ਓਮ ਪ੍ਰਕਾਸ਼ ਨੰਬਰਦਾਰ, ਕੀਰਤਨ ਪਾਲ ਸੰਧੂ, ਸੁਖਜੀਤ ਸਿੰਘ ਨੰਬਰਦਾਰ, ਜਥੇਦਾਰ ਕਸ਼ਮੀਰ ਸਿੰਘ ਤੇ ਪ੍ਰਗਟ ਸਿੰਘ ਖਿਜਰਪੁਰ, ਪਿਆਰਾ ਸਿੰਘ ਤੇ ਭੋਲਾ ਸਿੰਘ ਛੰਨਾ ਸ਼ੇਰ ਸਿੰਘ, ਅੰਗਰੇਜ਼ ਸਿੰਘ, ਸੁੱਚਾ ਸਿੰਘ, ਕਸ਼ਮੀਰ ਸਿੰਘ, ਯਾਕੂਬ ਮਸੀਹ, ਸੰਦੀਪ ਨਾਹਰ, ਡਾ. ਭੁਪਿੰਦਰ ਸਿੰਘ, ਰਾਜ ਸਿੰਘ ਮੱਲੀ, ਬਾਬਾ ਗੁਰਮੀਤ ਸਿੰਘ ਮੀਤਾ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਦਾ ਪੰਜਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਦੰਦੂਪੁਰ ਸਕੂਲ ਵਿਖੇ ਮੈਗਾ ਪੀ. ਟੀ. ਐਮ., ਐਫ. ਐਲ. ਐਨ. ਮੇਲੇ ਤੇ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।