ਕਾਲਾ ਸੰਘਿਆਂ, 30 ਮਾਰਚ (ਸੰਘਾ)-ਸਥਾਨਕ ਕਸਬੇ ਵਿਚ ਮੇਨ ਬੱਸ ਸਟੈਂਡ ਨੇੜੇ ਸਥਿਤ ਇੰਜ: ਸ਼ੀਤਲ ਸਿੰਘ ਸੰਘਾ ਦੇ ਗ੍ਰਹਿ ਵਿਖੇ ਕਾਮਰੇਡ ਗੁਰਦਾਸ ਸਿੰਘ ਯਾਦਗਾਰ ਕਮੇਟੀ ਕਾਲਾ ਸੰਘਿਆਂ ਵਲੋਂ ਕਾਮਰੇਡ ਗੁਰਦਾਸ ਸਿੰਘ ਯਾਦਗਾਰੀ ਸਮਾਗਮ 31 ਮਾਰਚ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਜੀਵ ਕੁਮਾਰ ਹੈਪੀ, ਕਾਮਰੇਡ ਪਰਗਣ ਸਿੰਘ, ਹਿੰਮਤ ਸਿੰਘ ਮਠਾੜੂ, ਸੁਰਿੰਦਰ ਖੀਵਾ, ਡਾ. ਰਾਮ ਮੂਰਤੀ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਵਕਤਾ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹੋਣਗੇ ਜੋ ਸਮਾਗਮ ਦੌਰਾਨ ਸੰਸਾਰ 'ਚ ਫਾਸ਼ੀਵਾਦ ਦਾ ਉਭਾਰ (ਨਿਊ ਵਰਲਡ ਆਰਡਰ ਦੇ ਸੰਦਰਭ ਵਿਚ) ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ | ਇੰਜ: ਸੀਤਲ ਸਿੰਘ ਸੰਘਾ ਨੇ ਸਭ ਨੂੰ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ |