18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੀ. ਐਨ. ਏ. ਯੂਨੀਵਰਸਿਟੀ ਨੇ 36 ਮਿੰਟਾਂ 'ਚ 2026 ਮੌਕਟੇਲ ਬਣਾ ਕੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕੀਤਾ ਨਾਂਅ <br/>

ਅਜੀਤ ਡੈਸਕ 31-03-2026
ਫਗਵਾੜਾ, 30 ਮਾਰਚ (ਹਰਜੋਤ ਸਿੰਘ ਚਾਨਾ)-ਜੀ. ਐਨ. ਏ. ਯੂਨੀਵਰਸਿਟੀ ਦੇ ਸਕੂਲ ਆਫ਼ ਹੋਸਪਿਟੈਲਿਟੀ ਨੇ ਇਕ ਨਵਾਂ ਇਤਿਹਾਸ ਰਚਦੇ ਹੋਏ 'ਇਕ ਹੀ ਸਥਾਨ 'ਤੇ ਸਭ ਤੋਂ ਵੱਧ ਵੱਖ-ਵੱਖ ਨਾਨ-ਅਲਕੋਹਲਿਕ ਮੌਕਟੇਲ ਤਿਆਰ ਕਰਨ' ਦਾ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਖ਼ਿਤਾਬ ਹਾਸਿਲ ਕੀਤਾ | ਇਸ ਰਿਕਾਰਡ ਬਣਾਉਣ ਵਾਲੇ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਿਰਫ਼ 36 ਮਿੰਟਾਂ 'ਚ 2026 ਵੱਖ-ਵੱਖ ਨਾਨ-ਅਲਕੋਹਲਿਕ ਮੌਕਟੇਲ ਤਿਆਰ ਕੀਤੇ, ਜਿਸ ਨਾਲ ਉਨ੍ਹਾਂ ਦੀ ਰਚਨਾਤਮਿਕਤਾ, ਸਹਿਯੋਗ ਤੇ ਪੇਸ਼ੇਵਾਰ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ | ਸਮਾਗਮ ਦੀ ਸ਼ੁਰੂਆਤ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਤੇ ਡਾ. ਸਚਿਨ ਖੁੱਲਰ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਜੱਜ) ਵਲੋਂ ਰਸਮੀ ਹਰੀ ਝੰਡੀ ਦੇ ਕੇ ਕੀਤੀ ਗਈ | ਪੂਰਾ ਕਾਰਜ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਦੇ ਜੱਜ ਦੀ ਸਖ਼ਤ ਨਿਗਰਾਨੀ ਤੇ ਹਦਾਇਤਾਂ ਹੇਠ ਕੀਤਾ ਗਿਆ, ਜਿਸ ਨਾਲ ਮੌਲਿਕਤਾ, ਸਫ਼ਾਈ ਤੇ ਪ੍ਰਜ਼ੈਂਟੇਸ਼ਨ ਦੇ ਉੱਚ ਮਿਆਰ ਯਕੀਨੀ ਬਣਾਏ ਗਏ | ਇਸ ਮੌਕੇ ਮੁੱਖ ਮਹਿਮਾਨ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਪੋ੍ਰ. ਚਾਂਸਲਰ ਜਸਲੀਨ ਸੀਹਨਾ, ਡੀਨ ਦੀਪਕ ਕੁਮਾਰ ਤੇ ਹੋਰ ਸੀਨੀਅਰ ਅਕੈਡਮਿਕ ਲੀਡਰ ਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਿੱਠੜਾ ਕਾਲਜ ਦੇ ਫੈਸ਼ਨ ਡਿਜਾਇਨ ਵਿਭਾਗ ਪਹਿਲੇ ਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ ਇਕ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।