ਭੁਲੱਥ, 30 ਮਾਰਚ (ਮੇਹਰ ਚੰਦ ਸਿੱਧੂ)-ਗੈਸ ਸਿਲੰਡਰ ਨਾ ਮਿਲਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਰਦੁਆਰਾ ਸੰਤਸਰ ਸਾਹਿਬ ਬਾਈਪਾਸ ਰੋਡ 'ਤੇ ਗੈਸ ਸਿਲੰਡਰ ਸਪਲਾਈ ਦਾ ਇੰਤਜ਼ਾਰ ਕਰਦੇ ਹੋਏ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਗੈਸ ਸਿਲੰਡਰ ਨਾ ਮਿਲਣ ਕਰਕੇ ਉਨ੍ਹਾਂ ਦੇ ਘਰਾਂ 'ਚ ਰੋਟੀ ਬਣਾਉਣਾ ਬੜਾ ਮੁਸ਼ਕਿਲ ਹੋਇਆ ਪਿਆ ਹੈ ਤੇ ਅੱਜ ਸਵੇਰ ਤੋਂ ਲੈ ਕੇ ਘੰਟਿਆਂ ਬੱਧੀ ਗੈਸ ਸਿਲੰਡਰ ਸਪਲਾਈ ਵਾਲੀ ਗੱਡੀ ਦਾ ਇੰਤਜ਼ਾਰ ਕਰ ਰਹੇ ਹਨ, ਪਰ ਪੰਜ ਛੇ ਘੰਟੇ ਬੀਤ ਜਾਣ 'ਤੇ ਵੀ ਹਾਲੇ ਤੱਕ ਕੋਈ ਗੱਡੀ ਨਹੀਂ ਆਈ | ਉਨ੍ਹਾਂ ਦੱਸਿਆ ਕਿ ਗੈਸ ਸਪਲਾਈ ਦੀਆਂ ਏਜੰਸੀਆਂ ਨੂੰ ਕਈ ਵਾਰੀ ਫ਼ੋਨ ਕਰ ਚੁੱਕੇ ਹਨ, ਪਰ ਕੋਈ ਫ਼ੋਨ ਨਹੀਂ ਉਠਾ ਰਿਹਾ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਆ ਰਹੀ ਗੈਸ ਸਿਲੰਡਰਾਂ ਦੀ ਮੁਸ਼ਕਿਲ ਤੁਰੰਤ ਹੱਲ ਕੀਤੀ ਜਾਵੇ ਨਹੀਂ ਤਾਂ ਲੋਕ ਸੜਕਾਂ 'ਤੇ ਖ਼ਾਲੀ ਸਿਲੰਡਰ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਬਾਬਾ ਸੰਪੂਰਨ ਸਿੰਘ, ਸੋਮ ਕੁਮਾਰ ਅਰੋੜਾ, ਕੁਲਵੰਤ ਸਿੰਘ, ਸੁਰਜੀਤ ਸਿੰਘ, ਗੁਰਬਖ਼ਸ਼ ਕੌਰ, ਕੁਲਦੀਪ ਕੌਰ, ਗੁਰਚਰਨ ਸਿੰਘ, ਮਮਤਾ ਦੇਵੀ, ਸ਼ੀਤਲ ਮਦਾਨ, ਕੁਲਜੀਤ ਸਿੰਘ, ਜੀਤ ਭੁਲੱਥ, ਕਸ਼ਮੀਰ ਲਾਲ ਸਿੱਧੂ, ਰਾਜਕੁਮਾਰ ਸਿੱਧੂ, ਜੋਗਿੰਦਰ ਸਿੰਘ, ਸੋਨੰੂ, ਜੋਗਿੰਦਰ ਪਾਲ, ਵਿਜੇ ਕੁਮਾਰ, ਪਾਸਟਰ ਸੁਖਜਿੰਦਰ ਮਸੀਹ, ਜੀਤਪਾਲ ਤੇ ਹੋਰ ਹਾਜ਼ਰ ਸਨ |