ਸੁਲਤਾਨਪੁਰ ਲੋਧੀ, 29 ਮਾਰਚ (ਪ. ਪ.)-ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਤੇ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਲਗਾਈ ਪੈਰੋਲ ਅਰਜ਼ੀ 'ਤੇ ਸੁਣਵਾਈ ਕਰਦਿਆਂ ਹਾਈ ਕੋਰਟ ਵਲੋਂ ਪੈਰੋਲ ਰੱਦ ਕਰਨਾ ਸਿੱਧਾ ਸਿੱਧਾ ਲੋਕਤੰਤਰ ਦਾ ਘਾਣ ਹੈ ਕਿਉਂਕਿ ਲੱਖਾਂ ਲੋਕਾਂ ਵਲੋਂ ਸੰਵਿਧਾਨਕ ਤੌਰ 'ਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੋਟਾਂ ਰਾਹੀਂ ਚੁਣ ਕੇ ਦੇਸ਼ ਦੀ ਪਾਰਲੀਮੈਂਟ ਵਿਚ ਭੇਜਿਆ ਹੈ ਪਰ ਕੇਂਦਰ ਦੀ ਸ਼ਹਿ 'ਤੇ ਪੰਜਾਬ ਸਰਕਾਰ ਵਲੋਂ ਵਾਰ ਵਾਰ ਗ਼ਲਤ ਤੱਥ ਪੇਸ਼ ਕਰ ਹਾਈ ਕੋਰਟ ਨੂੰ ਗੰੁਮਰਾਹ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਾਈ ਕੋਰਟ ਵਲੋਂ ਪੈਰੋਲ ਨੂੰ ਰੱਦ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਨਵ-ਨਿਯੁਕਤ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋ ਸ਼ੁਕਰਾਨੇ ਦੀ ਅਰਦਾਸ ਦੀ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਵਲੋਂ ਜਲਦ ਹੀ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਲੋਕ ਰੋਹ ਇਕ ਲੋਕ ਲਹਿਰ ਦਾ ਰੂਪ ਧਾਰਨ ਕਰ ਸੰਘਰਸ਼ ਵਿੱਢੇਗਾ, ਜਿਸ ਦੇ ਨਿਕਲਣ ਵਾਲੇ ਨਤੀਜਿਆਂ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਇਸ ਸਮੇਂ ਹਲਕਾ ਭੁਲੱਥ ਤੋਂ ਸੇਵਾਦਾਰ ਨਛੱਤਰ ਸਿੰਘ ਦੁਸਾਂਝ ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਸੇਵਾਦਾਰ ਬੋਹੜ ਸਿੰਘ ਹਜਾਰਾ ਨੇ ਕਿਹਾ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਚੌਥੀ ਵਾਰ ਐਨ. ਐਸ. ੲ.ੇ ਵਧਾਉਣ ਦੀ ਸਾਜ਼ਿਸ਼ ਕੀਤੀ ਜਾ ਰਿਹਾ ਹੈ ਜੋ ਕਿ ਲੋਕਤੰਤਰ ਦਾ ਕਤਲ ਕਰਨ ਦੇ ਤੁਲ ਹੈ | ਇਸ ਸਮੇਂ ਸੁਖਦੇਵ ਸਿੰਘ ਖੀਰਾਂਵਾਲੀ, ਸ਼ਹਿਰੀ ਟੀਮ ਕਮਲਜੀਤ ਸਿੰਘ ਮਠਾੜੂ, ਰਘਬੀਰ ਸਿੰਘ ਭੁੱਲਰ, ਕੈਪਟਨ ਲਖਵਿੰਦਰ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਸੁਰਿੰਦਰ ਸਿੰਘ ਸੂਬੇਦਾਰ, ਸ਼ਨੀ, ਪ੍ਰੇਮ ਸਿੰਘ, ਮਨਪ੍ਰੀਤ ਸਿੰਘ ਮੰਨਾ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ,ਗੁਰਬਹਾਰ ਸਿੰਘ, ਹਰਪਿੰਦਰ ਸਿੰਘ, ਸਕੱਤਰ , ਲਵਪ੍ਰੀਤ ਸਿੰਘ ਦੂਲੋਵਾਲ, ਅਰਸ਼ਦੀਪ ਸਿੰਘ, ਸੰਦੀਪਪਾਲ ਸਿੰਘ, ਪਰਮਜੀਤ ਸਿੰਘ ਜੱਬੋਵਾਲ,ਹਰਨੇਕ ਸਿੰਘ, ਹਰਮਿੰਦਰਪਾਲ ਸਿੰਘ, ਹਰਪਾਲ ਸਿੰਘ, ਨਿਸ਼ਾਨ ਸਿੰਘ ਪੱਸਣ ਆਦਿ ਹਾਜ਼ਰ ਰਹੇ |