ਕਪੂਰਥਲਾ, 29 ਮਾਰਚ (ਅਮਨਜੋਤ ਸਿੰਘ ਵਾਲੀਆ)-ਔਜਲਾ ਫਾਟਕ ਦੇ ਨਜ਼ਦੀਕ ਰੇਲਵੇ ਲਾਈਨਾਂ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਰੇਲਵੇ ਪੁਲਿਸ ਦੇ ਏ. ਐਸ. ਆਈ. ਸ਼ਕੀਲ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਸਟੇਸ਼ਨ ਤੋਂ ਖੋਜੇਵਾਲ ਰੇਲਵੇ ਲਾਈਨ ਦਰਮਿਆਨ ਔਜਲਾ ਫਾਟਕ ਨੇੜੇ ਰੇਲਵੇ ਲਾਈਨਾ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ | ਜਿਸ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲਿਆ | ਮਿ੍ਤਕ ਵਿਅਕਤੀ ਦੀ ਜਾਂਚ ਕਰਨ 'ਤੇ ਉਸ ਕੋਲੋਂ ਕੋਈ ਵੀ ਸ਼ਨਾਖ਼ਤੀ ਪੱਤਰ ਨਾ ਮਿਲਣ ਕਾਰਨ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਜਿਸ 'ਤੇ ਲਾਸ਼ ਦੀ ਸ਼ਨਾਖ਼ਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਸਿਰ ਤੋਂ ਮੋਨਾ ਹੈ ਤੇ ਨੀਲੇ ਤੇ ਲਾਲ ਰੰਗ ਦੀ ਟੀ-ਸ਼ਰਟ ਤੇ ਬਦਾਮੀ ਰੰਗ ਦੀ ਪੈਂਟ ਪਾਈ ਹੋਈ ਹੈ |