ਫਗਵਾੜਾ, 26 ਮਾਰਚ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਟਰੇਡਰਜ਼ ਵਿੰਗ ਫਗਵਾੜਾ ਦੇ ਚੇਅਰਮੈਨ ਬੌਬੀ ਚਮ ਵਲੋਂ ਸ਼ਹਿਰ ਦੇ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਮੰਤਵ ਨਾਲ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਚੌਥਾ ਕੈਂਪ ਮੰਡੀ ਰੋਡ ਖੇਤਰ 'ਚ ਲਗਾਇਆ, ਜਿਸ 'ਚ ਆਮ ਆਦਮੀ ਪਾਰਟੀ ਦੇ ਜ਼ੋਨ ਸਕੱਤਰ ਰਿੱਕੀ ਮਨੋਚਾ ਤੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ (ਹਰਜੀ) ਮਾਨ ਹਲਕਾ ਇੰਚਾਰਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਦੌਰਾਨ ਹਾਜ਼ਰ ਆਏ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਅੱਗੇ ਰੱਖੀਆਂ | ਜਿਸ 'ਤੇ ਅਧਿਕਾਰੀਆਂ ਦੁਆਰਾ ਸਮੱਸਿਆਵਾਂ ਦਾ ਨਿਪਟਾਰਾ ਜਲਦੀ ਕਰਨ ਦਾ ਭਰੋਸਾ ਦਿੱਤਾ | ਜ਼ੋਨ ਸਕੱਤਰ ਰਿੱਕੀ ਮਨੋਚਾ ਨੇ ਬੌਬੀ ਚਮ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦ ਵਪਾਰੀਆਂ ਤੇ ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਹੀ ਹੱਲ ਨਹੀਂ ਕਰਦੇ ਬਲਕਿ ਉਨ੍ਹਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੁੰਦੀ ਹੈ | ਇਸ ਮੌਕੇ ਰਾਕੇਸ਼ ਬਾਂਗਾ, ਚੇਅਰਮੈਨ ਪਰਮਜੀਤ ਗੁਲਾਟੀ, ਸਕੱਤਰ ਦੀਪਕ ਛਾਬੜਾ, ਮੀਤ ਪ੍ਰਧਾਨ ਮੋਹਨ ਸਿੰਘ, ਜਗਮੋਹਨ ਕੋਰੀਅਰ ਮਰਚੈਂਟ, ਰਾਜਿੰਦਰ ਸਿੰਘ ਚੇਅਰਮੈਨ ਕਰਿਆਨਾ ਮਰਚੈਂਟ ਐਸੋਸੀਏਸ਼ਨ, ਸੁਦੇਸ਼ ਕਲੂਚਾ ਪ੍ਰਧਾਨ, ਸੋਨੂੰ ਅਰੋੜਾ, ਓਮ ਪ੍ਰਕਾਸ਼, ਸਵਰਨ ਸਿੰਘ, ਗੁਰਸਿਮਰਨ ਸਿੰਘ, ਗੁਰਦੀਪ ਸਿੰਘ ਕੰਗ, ਰਮਨ ਨਹਿਰਾ ਆਦਿ ਹਾਜ਼ਰ ਸਨ |