30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੰਨ ਤੇ ਸੁਣਨ ਸ਼ਕਤੀ ਦੀ ਦੇਖ ਭਾਲ ਸਾਰਿਆਂ ਲਈ ਜ਼ਰੂਰੀ-ਡਾ. ਪਰਮਿੰਦਰ ਕੌਰ <br/>

ਅਜੀਤ ਡੈਸਕ 07-03-2026
ਕਪੂਰਥਲਾ, 6 ਮਾਰਚ (ਅਮਨਜੋਤ ਸਿੰਘ ਵਾਲੀਆ)-ਹਰ ਸਾਲ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਨੂੰ 'ਵਿਸ਼ਵ ਹੇਅਰਿੰਗ ਦਿਵਸ' (ਵਿਸ਼ਵ ਸੁਣਨ ਸ਼ਕਤੀ ਦਿਵਸ) ਵਜੋਂ ਮਨਾਇਆ ਜਾਂਦਾ ਹੈ ਤੇ ਆਮ ਲੋਕਾਂ ਨੂੰ ਬੋਲੇਪਣ ਪ੍ਰਤੀ ਜਾਗਰੂਕ ਕਰਨ ਲਈ ਐਨ. ਪੀ. ਪੀ. ਸੀ. ਡੀ. ਪ੍ਰੋਗਰਾਮ ਅਧੀਨ ਜ਼ਿਲੇ੍ਹ ਭਰ 'ਚ ਮੈਡੀਕਲ ਕੈਂਪ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ | ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਸਿਵਲ ਹਸਪਤਾਲ ਦੇ ਈ. ਐਨ. ਟੀ. ਵਿਭਾਗ ਵਲੋਂ ਬੋਲਾਪਣ ਤੋਂ ਬਚਾਅ ਤੇ ਕੰਟਰੋਲ ਸੰਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਵਿਭਾਗ ਵਿਖੇ ਕਰਵਾਏ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ | ਇਸ ਮੌਕੇ ਐਸ. ਐਮ. ਓ. ਡਾ. ਪਰਮਿੰਦਰ ਕੌਰ ਨੇ ਕਿਹਾ ਕਿ 'ਕੰਨ ਤੇ ਸੁਣਨ ਸ਼ਕਤੀ ਦੀ ਦੇਖ ਭਾਲ ਸਾਰਿਆਂ ਲਈ ਜ਼ਰੂਰੀ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਇੰਟਰਨੈੱਟ ਤੇ ਸੋਸ਼ਲ ਮੀਡੀਆ ਆਦਿ ਤੇ ਵੀਡੀਓ ਵਗੈਰਾ ਦੇਖ ਕੇ 'ਆਪ' ਇਲਾਜ ਕਰਨ ਲੱਗ ਜਾਂਦੇ ਹਨ ਜਦ ਕਿ ਅਜਿਹਾ ਕਰਨ ਦੀ ਬਜਾਏ ਮਾਹਿਰ ਡਾਕਟਰਾਂ ਨਾਲ ਸੰਪਰਕ ਕਰ ਕੇ ਹੀ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ | ਇਸ ਮੌਕੇ ਬੋਲੇਪਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਈ. ਐਨ. ਟੀ. ਸਪੈਸ਼ਲਿਸਟ ਡਾ. ਅਮਨਜੋਤ ਕੌਰ ਨੇ ਦੱਸਿਆ ਕਿ ਕੰਨਾਂ 'ਚੋਂ ਪੀਕ ਆਉਣਾ, ਕੰਨਾਂ ਵਿਚ ਮੈਲ, ਬਚਪਨ ਦੇ ਰੋਗ ਜਿਵੇਂ ਖਸਰਾ, ਦਿਮਾਗੀ ਬੁਖਾਰ, ਕੰਨਫੇੜੇ ਆਦਿ ਮੁੱਖ ਕਾਰਨ ਹਨ | ਉਨ੍ਹਾਂ ਕਿਹਾ ਕਿ ਕੰਨਾਂ ਦੇ ਦਰਦ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਸਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਸੁਸ਼ਮਾ, ਬੀ. ਸੀ. ਸੀ. ਕੁਆਰਡੀਨੇਟਰ ਜੋਤੀ ਅਨੰਦ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਰਤਾਰਪੁਰ 'ਚ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਨਾਲ ਹਲਕਾ ਕਰਤਾਰਪੁਰ 'ਚ ਖੁਸ਼ੀ ਦੀ ਲਹਿਰ-ਗ... ਅਗਲੀ ਖ਼ਬਰ ਐਸ.ਡੀ.ਐਮ. ਭੁਲੱਥ ਵਲੋਂ ਸਬ ਰਜਿਸਟਰਾਰ ਦਫ਼ਤਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।