08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਡਾਲਾ 'ਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦਾਖਲਾ ਮੁਹਿੰਮ 2026 ਲਈ ਜਾਗਰੂਕਤਾ ਵੈਨ ਰਵਾਨਾ <br/>

ਅਜੀਤ ਡੈਸਕ 01-02-2026
ਨਡਾਲਾ, 31 ਜਨਵਰੀ (ਰਘਬਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ/ਅ) ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਅਧੀਨ ਦਾਖਲਾ ਮੁਹਿੰਮ 2026 ਨੂੰ ਸਫਲ ਬਣਾਉਣ ਲਈ ਨਡਾਲਾ ਇਲਾਕੇ 'ਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਵਿਸ਼ੇਸ਼ ਪ੍ਰਚਾਰ ਵੈਨ ਰਵਾਨਾ ਕੀਤੀ ਗਈ | ਇਸ ਵੈਨ ਰਾਹੀਂ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿਚ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਇਸ ਮੌਕੇ ਇਕੱਠੇ ਹੋਏ ਨਡਾਲਾ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਵੈਨ ਵਿਚ ਸਿੱਖਿਆ ਸੰਬੰਧੀ ਜਾਣਕਾਰੀ ਭਰੇ ਪੋਸਟਰ, ਬੈਨਰ ਤੇ ਆਡੀਓ ਸੁਨੇਹੇ ਰਾਹੀਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਨਵੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਮਾਰਟ ਕਲਾਸਰੂਮ, ਸੁਧਰੇ ਹੋਏ ਬੁਨਿਆਦੀ ਢਾਂਚੇ, ਸਾਫ਼ ਸਫ਼ਾਈ ਅਤੇ ਖੇਡਾਂ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਇਸ ਮੌਕੇ ਇਸ ਮੌਕੇ ਗੁਰਨਾਮ ਸਿੰਘ ਪਿ੍ੰਸੀਪਲ ਸਕੂਲ ਨਡਾਲਾ, ਹੈੱਡ ਮਾਸਟਰ ਕਮਲਜੀਤ ਸਿੰਘ ਢਿਲਵਾਂ, ਰਜਿੰਦਰ ਸਿੰਘ ਲਾਇਬਰੇਰੀਅਨ, ਓਾਕਾਰ ਸਿੰਘ, ਮਹਿੰਦਰ ਕੁਮਾਰ, ਪਰਵਿੰਦਰਜੀਤ ਸਿੰਘ, ਕੁਲਜੀਤ ਕੌਰ, ਜਬਰਜੰਗ ਸਿੰਘ, ਡੈਨੀਅਲ ਮਸੀਹ, ਤਰਸੇਮ ਸਿੰਘ, ਨਰਿੰਦਰ ਸਿੰਘ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਤਰਸੇਮ ਸਿੰਘ ਸੰਧੂ ਅਤੇ ਹੋਰ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਹਲਕਾ ਬਲਾਚੌਰ ਅਕਾਲੀ ਦਲ ਬਾਦਲ ਨੂੰ ਹਲਕੇ 'ਚ ਮਜ਼ਬੂਤ ਲੀਡਰ ਦੀ ਭਾਲ ਕਰਕੇ ਹੀ ਹਲਕਾ ਇੰਚਾਰਜ ਲਗਾਉਣਾ ਚਾਹੀਦਾ-ਸਿਆਸੀ ਆ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵੱਖ-ਵੱਖ ਥਾਈਾ ਸ਼ੋਭਾ ਯਾਤਰਾਵਾਂ ਕੱਢੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।