08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹਲਕਾ ਬਲਾਚੌਰ ਅਕਾਲੀ ਦਲ ਬਾਦਲ ਨੂੰ ਹਲਕੇ 'ਚ ਮਜ਼ਬੂਤ ਲੀਡਰ ਦੀ ਭਾਲ ਕਰਕੇ ਹੀ ਹਲਕਾ ਇੰਚਾਰਜ ਲਗਾਉਣਾ ਚਾਹੀਦਾ-ਸਿਆਸੀ ਆਗੂ

ਅਜੀਤ ਡੈਸਕ 01-02-2026
ਸੜੋਆ, 31 ਜਨਵਰੀ (ਹਰਮੇਲ ਸਹੂੰਗੜਾ)-2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਹਲਕੇ 'ਚ ਉਖੜ ਚੁੱਕਾ ਸੀ, ਨਾ ਹੀ ਕਿਸੇ ਉੱਚ ਲੀਡਰ ਨੇ ਹਲਕੇ ਦੀ ਸਾਰ ਲਈ | ਇਹ ਵਿਚਾਰ ਹਲਕੇ ਦੇ ਕੁੱਝ ਸਿਆਸੀ ਲੀਡਰਾਂ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਦੱਸਿਆ ਕਿ ਸਵ: ਚੌਧਰੀ ਨੰਦ ਲਾਲ ਨੇ ਹਲਕੇ ਦੀ ਵੀਹ ਸਾਲ ਸੇਵਾ ਕੀਤੀ ਸੀ ਤੇ ਉਨ੍ਹਾਂ ਦੇ ਜਾਣ ਮਗਰੋਂ ਹਲਕਾ ਸੱਖਣਾ ਹੋ ਗਿਆ ਸੀ | ਫਿਰ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿੱਪ ਨੇ ਬੀਬੀ ਸੁਨੀਤਾ ਚੌਧਰੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਸੀ ਤੇ ਕੁਝ ਲੀਡਰਾਂ ਨੂੰ ਉਨ੍ਹਾਂ ਦਾ ਹਲਕਾ ਇੰਚਾਰਜ ਲੱਗਣਾ ਪਸੰਦ ਨਹੀਂ ਆਇਆ ਤੇ ਪਾਰਟੀ ਵਰਕਰਾਂ ਨੇ ਅੰਦਰੋਂ-ਅੰਦਰੀਂ ਪਾਰਟੀ ਤੋਂ ਮੂੰਹ ਮੋੜ ਲਿਆ ਸੀ | ਇਸ ਵੇਲੇ ਹਲਕੇ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿਸੇ ਸੂਝਵਾਨ ਤੇ ਇਮਾਨਦਾਰ ਅਤੇ ਜੋ ਬਾਕੀ ਪਾਰਟੀਆਂ ਨਾਲ ਮੁਕਾਬਲਾ ਕਰ ਸਕੇ ਵਾਲੇ ਲੀਡਰ ਦੀ ਭਾਲ ਕਰਕੇ ਹਲਕਾ ਇੰਚਾਰਜ ਨਿਯੁਕਤ ਕਰਨਾ ਚਾਹੀਦਾ ਹੈ ਤਾਂ ਹੀ ਬਲਾਚੌਰ 'ਚ ਅਕਾਲੀ ਦਲ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਵਿਖੇ ਸਾਲਾਨਾ ਸਮਾਗਮ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਨਡਾਲਾ 'ਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦਾਖਲਾ ਮੁਹਿੰਮ 2026 ਲਈ ਜਾਗਰੂਕਤਾ ਵੈਨ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।