24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਰਸਾਤ ਮਗਰੋਂ ਖਿੜੇ ਮੌਸਮ 'ਚ ਨੌਜਵਾਨਾਂ ਨੇ ਪਤੰਗਾਂ ਉਡਾ ਕੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

ਅਜੀਤ ਡੈਸਕ 24-01-2026
ਨਡਾਲਾ, 23 ਜਨਵਰੀ (ਰਘਬਿੰਦਰ ਸਿੰਘ)- ਬਸੰਤ ਪੰਚਮੀ ਮੌਕੇ 'ਤੇ ਹੋਈ ਤਾਜ਼ਾ ਬਰਸਾਤ ਤੋਂ ਬਾਅਦ ਜਿਵੇਂ ਹੀ ਮੌਸਮ ਸਾਫ਼ ਹੋਇਆ, ਅਸਮਾਨ ਰੰਗ–ਬਰੰਗੀਆਂ ਪਤੰਗਾਂ ਨਾਲ ਭਰ ਗਿਆ | ਠੰਢੀ ਹਵਾ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਦੀ ਵੱਖਰੀ ਹੀ ਚਮਕ ਲਿਆ ਦਿੱਤੀ | ਸਵੇਰੇ ਤੋਂ ਹੀ ਬੱਚੇ, ਨੌਜਵਾਨ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ | ਖ਼ਰਾਬ ਮੌਸਮ ਕਾਰਨ ਪਤੰਗਬਾਜ਼ੀ ਦੇ ਸ਼ੌਕੀਨ ਨਿਰਾਸ਼ ਸਨ ਪਰ ਬਸੰਤ ਪੰਚਮੀ ਵਾਲੇ ਦਿਨ ਦੁਪਹਿਰ ਤੋਂ ਬਾਅਦ ਹੋਏ ਸਾਫ਼ ਅਸਮਾਨ ਨੇ ਸਭ ਦੀ ਉਮੀਦ ਪੂਰੀ ਕਰ ਦਿੱਤੀ | ਬਾਜ਼ਾਰਾਂ ਵਿਚ ਵੀ ਤਿਉਹਾਰ ਵਾਲੀ ਰੌਣਕ ਵੇਖਣ ਨੂੰ ਮਿਲੀ | ਪਤੰਗਾਂ, ਚਰਖੀਆਂ ਤੇ ਧਾਗਿਆਂ ਦੀਆਂ ਦੁਕਾਨਾਂ 'ਤੇ ਭੀੜ ਰਹੀ | ਨਿੱਕੇ ਬੱਚੇ ਵੱਖ–ਵੱਖ ਡਿਜ਼ਾਈਨਾਂ ਵਾਲੀਆਂ ਪਤੰਗਾਂ ਲੈ ਕੇ ਖ਼ੁਸ਼ੀ–ਖ਼ੁਸ਼ੀ ਘਰ ਵੱਲ ਜਾਂਦੇ ਨਜ਼ਰ ਆਏ | ਹਾਲਾਂਕਿ ਸਮਾਜਿਕ ਸੰਸਥਾਵਾਂ ਵਲੋਂ ਲੋਕਾਂ ਨੂੰ ਸੁਰੱਖਿਅਤ ਪਤੰਗਬਾਜ਼ੀ ਕਰਨ ਤੇ ਖ਼ਤਰਨਾਕ ਚਾਈਨਾ ਡੋਰ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਖ਼ੁਸ਼ੀਆਂ ਮਨਾਉਂਦੇ ਹੋਏ ਮਨੁੱਖੀ ਜਾਨਾਂ ਤੇ ਪੰਛੀਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਲਾਜ਼ਮੀ ਹੈ | ਕੁੱਲ ਮਿਲਾ ਕੇ ਬਸੰਤ ਪੰਚਮੀ ਮੌਕੇ ਸੁਹਾਵਣੇ ਮੌਸਮ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਲਿਆ ਤੇ ਪਤੰਗਬਾਜ਼ੀ ਨੇ ਤਿਉਹਾਰ ਦੀ ਰੌਣਕ ਨੂੰ ਚਾਰ ਚੰਨ੍ਹ ਲਗਾ ਦਿੱਤੇ |
ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਣ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ
ਫਗਵਾੜਾ, 23 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਥਾਣਾ ਰਾਵਲਪਿੰਡੀ ਪੁਲਿਸ ਨੇ 15 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ ਦੇ ਦੋਸ਼ ਹੇਠ ਪੁਲਿਸ ਨੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਾਮੂ ਪੁੱਤਰ ਅਲੀ ਹੁਸੈਨ ਵਾਸੀ ਬਬੇਲੀ ਨੇ ਦੱਸਿਆ ਕਿ 10 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ ਦੁੱਗਾ ਵਿਚ ਰਹਿੰਦੇ ਬਰਾਦਰੀ ਦੇ ਕੁਝ ਲੋਕ ਮੇਰੀ 15 ਸਾਲਾ ਲੜਕੀ ਦਾ ਰਿਸ਼ਤਾ ਮੰਗਣ ਲੱਗ ਪਏ ਤੇ ਅਸੀਂ ਇਸ ਰਿਸ਼ਤੇ ਦੀ ਮਨਾਹੀ ਕਰ ਦਿੱਤੀ | ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀ ਮੇਰੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲੈ ਗਏ ਹਨ | ਇਸ ਸਬੰਧੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਸ਼ਾਮੂ ਦੀ ਸ਼ਿਕਾਇਤ 'ਤੇ ਫਰੀਦਾ, ਰਵੀ ਪੁੱਤਰ ਫਰੀਦਾ, ਨਜੀਰ ਪੁੱਤਰ ਫਰੀਦਾ, ਮਲਕੀ ਪਤਨੀ ਫਰੀਦਾ ਵਾਸੀ ਬਬੇਲੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |

ਪਿਛਲੀ ਖ਼ਬਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ-ਡਾ. ਬਲਕਾਰ ਸਿੰਘ ਅਗਲੀ ਖ਼ਬਰ ਚੋਰਾਂ ਵਲੋਂ ਖਾਦ ਸਟੋਰ ਦੀ ਦੁਕਾਨ 'ਤੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।