25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਚੋਰਾਂ ਵਲੋਂ ਖਾਦ ਸਟੋਰ ਦੀ ਦੁਕਾਨ 'ਤੇ ਚੋਰੀ

ਅਜੀਤ ਡੈਸਕ 24-01-2026
ਫਗਵਾੜਾ, 23 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਸ਼ਹਿਰ ਵਿਚ ਦੇਰ ਰਾਤ ਇਕ ਵਾਰ ਫਿਰ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆਏ | ਜਦੋਂ ਸ਼ਹਿਰ ਸੁੱਤਾ ਹੋਇਆ ਸੀ, ਓਦੋਂ ਬੇਖ਼ੌਫ਼ ਚੋਰਾਂ ਨੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਖਾਦ ਸਟੋਰ ਨੂੰ ਨਿਸ਼ਾਨਾ ਬਣਾਇਆ | ਸਵੇਰੇ ਜਦੋਂ ਦੁਕਾਨ ਮਾਲਕ ਦੁਕਾਨ 'ਤੇ ਪਹੁੰਚਿਆ ਤਾਂ ਦੁਕਾਨ ਦੇ ਹਾਲਾਤ ਦੇਖ ਕੇ ਉਸ ਦੇ ਹੋਸ਼ ਉੱਡ ਗਏ | ਸ਼ਟਰ ਟੁੱਟਿਆ ਹੋਇਆ ਸੀ, ਦੁਕਾਨ ਅੰਦਰ ਸਾਮਾਨ ਖਿੱਲਰਿਆ ਪਿਆ ਸੀ ਤੇ ਚੋਰ ਇਨਵਰਟਰ, ਬੈਟਰੀ, ਵਾਈ ਫਾਈ ਸਮੇਤ ਗੱਲੇ 'ਚ ਪਏ ਨਗਦ ਰੁਪਏ ਲੈ ਕੇ ਰਫ਼ੂ ਚੱਕਰ ਹੋ ਚੁੱਕੇ ਸਨ | ਦੁਕਾਨ ਮਾਲਕ ਦੇ ਦੱਸਣ ਮੁਤਾਬਿਕ ਲਗਭਗ 50 ਤੋਂ 60 ਹਜ਼ਾਰ ਰੁਪਏ ਦੇ ਨੁਕਸਾਨ ਦੀ ਗੱਲ ਸਾਹਮਣੇ ਆ ਰਹੀ ਹੈ | ਦੁਕਾਨਦਾਰਾਂ ਦੇ ਦੱਸਣ ਮੁਤਾਬਿਕ ਇਹ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਰੋਡ 'ਤੇ ਇਸ ਮਾਰਕੀਟ ਵਿਚ ਪਹਿਲਾਂ ਵੀ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਤੇ ਚੋਰ ਬੇਖ਼ੌਫ ਹੋ ਕੇ ਇਸ ਮਾਰਕੀਟ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੋਰਾਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕੀਤਾ ਜਾਵੇ |

ਪਿਛਲੀ ਖ਼ਬਰ ਬਰਸਾਤ ਮਗਰੋਂ ਖਿੜੇ ਮੌਸਮ 'ਚ ਨੌਜਵਾਨਾਂ ਨੇ ਪਤੰਗਾਂ ਉਡਾ ਕੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਆਪ੍ਰੇਸ਼ਨ ਪ੍ਰਹਾਰ ਤਹਿਤ ਪੁਲਿਸ ਨੇ ਫ਼ਤਹਿਗੜ੍ਹ ਸਾਹਿਬ 'ਚ ਚਲਾਇਆ ਤਲਾਸ਼ੀ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।