25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਮੈਡੀਕਲ ਕਾਲਜ ਤੇ 300 ਬਿਸਤਰਿਆਂ ਦੇ ਨਵੇਂ ਹਸਪਤਾਲ ਦੀ ਉਸਾਰੀ ਲਈ ਟੈਂਡਰ ਕਾਲ ਕੀਤਾ

ਅਜੀਤ ਡੈਸਕ 24-01-2026
ਕਪੂਰਥਲਾ, 23 ਜਨਵਰੀ (ਅਮਰਜੀਤ ਕੋਮਲ)- ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ ਵਲੋਂ ਕਪੂਰਥਲਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨਾਲ ਸਬੰਧਿਤ 300 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਲਈ ਟੈਂਡਰ ਕਾਲ ਕੀਤਾ ਗਿਆ ਹੈ ਜਿਸ ਤਹਿਤ 29 ਜਨਵਰੀ ਨੂੰ 12 ਵਜੇ ਪੂਰਵ ਬੋਲੀ ਪਾਈ ਜਾ ਸਕੇਗੀ ਤੇ ਅੰਤਿਮ ਬੋਲੀ ਪਾਉਣ ਦੀ ਮਿਤੀ 12 ਫਰਵਰੀ ਦੁਪਹਿਰ 2 ਵਜੇ ਤੱਕ ਨਿਸ਼ਚਿਤ ਕੀਤੀ ਗਈ ਹੈ | ਇਸੇ ਤਰ੍ਹਾਂ ਇਸੇ ਮੈਡੀਕਲ ਇੰਸਟੀਚਿਊਟ ਦੇ ਆਡੀਟੋਰੀਅਮ ਦੇ ਨਿਰਮਾਣ ਤੇ ਹੋਰ ਵਿਕਾਸ ਕਾਰਜਾਂ ਲਈ ਪੂਰਵ ਬੋਲੀ 29 ਜਨਵਰੀ 12 ਵਜੇ ਪਾਈ ਜਾ ਸਕੇਗੀ ਤੇ ਬੋਲੀ ਪਾਉਣ ਦੀ ਅੰਤਿਮ ਮਿਤੀ 13 ਫਰਵਰੀ ਦੁਪਹਿਰ 2 ਵਜੇ ਤੱਕ ਹੋਵੇਗੀ | ਕਾਰਪੋਰੇਸ਼ਨ ਵਲੋਂ ਟੈਂਡਰ ਕਾਲ ਕੀਤੇ ਜਾਣ ਤੋਂ ਬਾਅਦ ਕਪੂਰਥਲਾ ਵਿਚ ਬਣਨ ਵਾਲੇ ਮੈਡੀਕਲ ਕਾਲਜ 'ਤੇ 300 ਬਿਸਤਰਿਆਂ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਦੁਆਬਾ ਖੇਤਰ ਦੇ ਲੋਕਾਂ ਨੂੰ ਹੁਣ ਮੈਡੀਕਲ ਕਾਲਜ ਬਣਨ ਦੀ ਆਸ ਬੱਜ ਗਈ ਹੈ | ਇੱਥੇ ਵਰਨਣਯੋਗ ਹੈ ਕਿ ਇਸੇ ਮਹੀਨੇ ਦੇ ਆਰੰਭ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਮੈਡੀਕਲ ਕਾਲਜ ਵਾਲੀ 11 ਏਕੜ ਜ਼ਮੀਨ ਵਿਚ ਖੜੀ ਇਕ ਪੁਰਾਣ ਇਮਾਰਤ ਨੂੰ ਢਾਹੁਣ ਤੇ ਉਸਦੇ ਮਲਬੇ ਦੇ ਨਿਪਟਾਰੇ ਲਈ ਅੰਮਿ੍ਤਸਰ ਦੀ ਮੈਸਰਜ਼ ਅਮਰਜੀਤ ਐਂਡ ਕੰਪਨੀ ਨੂੰ ਕੰਮ ਕਰਨ ਦਾ ਠੇਕਾ ਦਿੱਤਾ ਗਿਆ ਹੈ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਸਬੰਧਿਤ ਕੰਪਨੀ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਥਾਂ ਵਿਚ ਬਣੀ ਇਮਾਰਤ ਢਾਹ ਕੇ ਤੇ ਇਸ ਨੂੰ ਖਾਲੀ ਕਰਨ ਦਾ ਸਮੁੱਚਾ ਕੰਮ ਦੋ ਮਹੀਨੇ ਵਿਚ ਨਿਪਟਾਇਆ ਜਾਵੇ | ਇਹ ਵੀ ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਵਲੋਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੁਰਾਣੇ ਦਫ਼ਤਰ ਖਾਲੀ ਕਰਕੇ ਮੈਡੀਕਲ ਕਾਲਜ ਦੇ ਨਾਲ ਬਣੀ ਰੀਹੈਬਲੀਟੇਸ਼ਨ ਸੈਂਟਰ ਦੀ ਇਮਾਰਤ ਵਿਚ ਤਬਦੀਲ ਕਰਨ ਤਾਂ ਜੋ ਸਿਵਲ ਹਸਪਤਾਲ ਵਾਲੀ ਥਾਂ ਖਾਲੀ ਕਰਾ ਕੇ ਉੱਥੇ 300 ਬਿਸਤਰਿਆਂ ਵਾਲੇ ਨਵੇਂ ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਸਕੇ | ਵਰਨਣਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ 27 ਨਵੰਬਰ 2022 ਨੂੰ ਮੈਡੀਕਲ ਕਾਜਲ ਵਾਲੀ ਥਾਂ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਸੀ ਤੇ ਉਸ ਸਮੇਂ ਤੋਂ ਹੀ ਸਰਕਾਰ ਇਸ ਮੈਡੀਕਲ ਕਾਲਜ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਨਿਰੰਤਰ ਯਤਨਸ਼ੀਲ ਰਹੀ ਹੈ |
ਪਿਛਲੀ ਖ਼ਬਰ ਹਾਈ ਸਕੂਲ ਤਲਵੰਡੀ ਪਾਈਾ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਤੇ ਟਰੈਕ ਸੂਟ ਵੰਡੇ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇ. ਸੰਤੋਖ ਸਿੰਘ ਖੀਰਾਂਵਾਲੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।