10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੈਟਰੋਲ ਪੰਪ ਦੇ ਪੈਸਿਆਂ ਦਾ ਗ਼ਬਨ ਕਰਨ ਤੇ ਸਾਮਾਨ ਚੋਰੀ ਕਰਨ ਸੰਬੰਧੀ ਪੰਜ ਵਰਕਰਾਂ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 22-01-2026

ਫਗਵਾੜਾ, 21 ਜਨਵਰੀ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਇੱਕ ਪੈਟਰੋਲ ਪੰਪ ਦੇ ਪੈਸਿਆਂ ਦਾ ਗ਼ਬਨ ਕਰਨ ਤੇ ਯੂਰੀਆ ਦੀਆਂ ਬਾਲਟੀਆਂ ਚੋਰੀ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਤਜਿੰਦਰਜੀਤ ਸਿੰਘ ਉਰਫ਼ ਸੋਨੂੰ ਪੁੱਤਰ ਸਰਦਾਰ ਸਿੰਘ ਵਾਸੀ ਸ਼ਾਲੀਮਾਰ ਗਾਰਡਨ ਅਰਬਨ ਅਸਟੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਜੀ.ਟੀ. ਰੋਡ 'ਤੇ ਜਮਾਲਪੁਰ ਵਿਖੇ ਪੈਟਰੋਲ ਪੰਪ ਹੈ ਤੇ ਪੰਪ ਦੇ ਵਰਕਰਾਂ ਨੇ ਮਿਲ ਕੇ ਪੈਟਰੋਲ ਪੰਪ ਦੇ ਪੈਸਿਆਂ ਦਾ ਗ਼ਬਨ ਕੀਤਾ ਤੇ ਯੂਰੀਆ ਦੀਆਂ ਬਾਲਟੀਆਂ ਚੋਰੀ ਕੀਤੀਆਂ ਹਨ ਜਿਸ ਸੰਬੰਧੀ ਪੁਲਿਸ ਨੇ ਸੁਖਮਨਪ੍ਰੀਤ ਸਿੰਘ ਉਰਫ਼ ਸੁੱਖ ਪੁੱਤਰ ਕਸ਼ਮੀਰ ਸਿੰਘ ਵਾਸੀ ਰੁੜਕਾ ਕਲਾ, ਮਨਦੀਪ ਕੌਰ ਵਾਸੀ ਪੱਤੀ ਧੁੰਨੀਕੀ ਜੰਡਿਆਲਾ ਧਾਲੀਵਾਲ, ਬਿੰਦਰ ਵਾਸੀ ਵਿਰਕਾ, ਦਲਜੀਤ, ਸੰਧੂ ਵਾਸੀ ਮਾਹਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |

ਪਿਛਲੀ ਖ਼ਬਰ ਕੋਠੀ 'ਚੋਂ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵਲੋਂ ਖੇਡਾਂ ਦਾ ਮਹਾਂਕੁੰਭ 25 ਜਨਵਰੀ ਨੂੰ ਕਬੱਡੀ 'ਚ ਨਾਮਵਰ ਖਿਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।