08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਨੇਹਇੰਦਰ ਸ਼ਰਮਾ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਅਜੀਤ ਡੈਸਕ 30-07-2026
ਭੀਖੀ, 29 ਜੁਲਾਈ (ਬਲਕਾਰ ਸਿੰਘ ਸਹੋਤਾ)- ਪੁਸਵ ਬਾਇੳ ਫਿਊਲ ਦੇ ਐਮ.ਡੀ. ਅਤੇ ਸੀਨੀਅਰ ਅਕਾਲੀ ਆਗੂ ਪ੍ਰਿਤਪਾਲ ਸ਼ਰਮਾ ਦੇ ਸਪੁੱਤਰ ਸਨੇਹਇੰਦਰ ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦਾ ਸਰਕਲ ਸ਼ਹਿਰੀ-1 ਭੀਖੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਲਾਕੇ ਦੇ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਮਾਓਂ, ਗੁਰਇਕਬਾਲ ਸਿੰਘ ਬਾਲੀ, ਰਜਿੰਦਰ ਸਿੰਘ ਚਹਿਲ, ਐਡਵੋਕੇਟ ਕੁਲਸ਼ੇਰ ਸਿੰਘ ਰੂਬਲ, ਹਰਦੇਵ ਸਿੰਘ ਭੀਖੀ, ਐਡਵੋਕੇਟ ਉਂਕਾਰ ਸਿੰਘ ਮਿੱਤਲ, ਵਿਜੈ ਕੁਮਾਰ ਗਰਗ, ਜਸਪਾਲ ਸਿੰਘ ਸਮਾਓਂ, ਕੁਲਦੀਪ ਸਿੰਘ ਭੰਗੂ ਅਤੇ ਜੀਵਨ ਸਿੰਗਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਨੇਹਇੰਦਰ ਸ਼ਰਮਾ ਇਮਾਨਦਾਰ ਤੇ ਮਿਹਨਤੀ ਨੌਜਵਾਨ ਹੈ, ਦੀ ਨਿਯੁਕਤੀ ਨਾਲ ਨੌਜਵਾਨਾਂ ’ਚ ਪਾਰਟੀ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਇੱਕ ਵੀ ਸਹੀ ਢੰਗ ਨਾਲ ਨਹੀਂ ਨਿਭਾਇਆ। ਸੂਬਾ ਅੱਤ ਦਾ ਕਰਜ਼ਾਈ ਹੋਣ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਹਰ ਵਰਗ ’ਚ ਅਰਾਜਕਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਰ ਵਰਕਰ ਨੂੰ ਜ਼ਮੀਨੀ ਪੱਧਰ ’ਤੇ ਪ੍ਰਤੀਬੱਧਤਾ ਅਤੇ ਤਤਪਰਤਾ ਨਾਲ ਹੁਣੇ ਤੋਂ ਕਾਰਜਸ਼ੀਲ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਸਰਕਲਾਂ ਦੀ ਮੀਟਿੰਗ ਅਗਲੀ ਖ਼ਬਰ ਵੇਦਾਂਤਾ ਪਾਵਰ ਨੂੰ ਕ੍ਰਿਸਿਲ ਏ.ਏ.+ ਰੇਟਿੰਗ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।