15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਵਕੀਲਾਂ ਵਲੋਂ ਭੁੱਖ ਹੜਤਾਲ ਜਾਰੀ

ਅਜੀਤ ਡੈਸਕ 25-07-2026
ਮਾਨਸਾ, 24 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਖ਼ਾਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਾਲਸੀ ਨੂੰ ਰੱਦ ਕਰਵਾਉਣ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਨੀਤੀ ਅਸਿੱਧੇ ਰੂਪ ‘ਚ ਸਮਾਜ ‘ਚ ਅਰਾਜਕਤਾ ਅਤੇ ਨਸ਼ਿਆਂ ਦੇ ਸੇਵਨ ਦੇ ਕੇਸਾਂ ‘ਚ ਵਾਧਾ ਕਰਨ ‘ਚ ਵੀ ਰੋਲ ਨਿਭਾਅ ਰਹੀ ਹੈ। ਅੱਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸਿੰਗਲਾ, ਹੈਰੀ ਜਿੰਦਲ, ਰੋਹਿਤ ਭੰਮਾ, ਸੋਨੂੰ ਤਨਵਰ, ਅਕਾਸ਼ਦੀਪ ਸਿੰਘ ਢਿੱਲੋਂ, ਕੁਲਦੀਪ ਸਿੰਘ ਔਜਲਾ, ਰਘਵੀਰ ਸਿੰਘ, ਨੀਸ਼ ਗਰਗ, ਬਿਮਲਜੀਤ ਕੌਰ, ਭੁਪਿੰਦਰ ਸਿੰਘ, ਸ਼ਿਵਜੀ ਡਾਬਰਾ, ਆਰਜੂ, ਅਭਿਸ਼ੇਕ ਰਿਸ਼ੀ, ਅਨੀਸ਼ ਜਿੰਦਲ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਭੁੱਖ ਹੜਤਾਲ ‘ਤੇ ਬੈਠੇ। ਇਸ ਮੌਕੇ ਸਕੱਤਰ ਮਨਿੰਦਰ ਸਿੰਘ, ਬਦਰੀ ਨਰਾਇਣ ਗੋਇਲ, ਸ਼ਤੀਸ਼ ਕੁਮਾਰ ਸਿੰਗਲਾ, ਰਜਿੰਦਰ ਪ੍ਰਸ਼ਾਦ ਸ਼ਰਮਾ, ਸ਼ਮਸ਼ੇਰ ਸਿੰਘ ਖੋਖਰ, ਸ਼ੁਭਮ ਗੋਇਲ, ਜਿੰਮੀ ਸਿੰਗਲਾ, ਧਰਮਿੰਦਰ ਸਿੰਘ ਸਰਾਂ, ਬੀਰਦਵਿੰਦਰ ਸਿੰਘ, ਕੌਸ਼ਲ ਕੁਮਾਰ, ਵੀਰਪਾਲ ਸਿੰਘ ਚਹਿਲ, ਸੁਖਚੈਨ ਸਿੰਘ ਧਾਲੀਵਾਲ, ਮੱਖਣ ਲਾਲ ਜਿੰਦਲ, ਲਲਿਤ ਕੁਮਾਰ ਅਰੋੜਾ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ ਸੇਖੋਂ, ਪਰਮਿੰਦਰ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਬੁਢਲਾਡਾ ਦੇ ਵਕੀਲਾਂ ਵਲੋਂ ਵੀ ਭੁੱਖ ਹੜਤਾਲ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਦੀ ਕੰਮ ਛੱਡੋ ਹੜਤਾਲ 17ਵੇਂ ਦਿਨ ‘ਚ ਦਾਖਲ ਹੋ ਗਈ ਹੈ। ਐਲ.ਏ.ਡੀ.ਸੀ. ਕਾਨੂੰਨ ਖਿਲਾਫ ਜਾਰੀ ਸੰਘਰਸ਼ ਦੌਰਾਨ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਵਕੀਲਾਂ ਵਲੋਂ ਸ਼ੁਰੂ ਕੀਤੀ ਲਗਾਤਾਰ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਰਹੀ। ਅੱਜ ਭੁੱਖ ਹੜਤਾਲ ‘ਤੇ ਬੈਠਣ ਵਾਲੇ ਵਕੀਲਾਂ ‘ਚ ਸੁਖਦਰਸ਼ਨ ਸਿੰਘ ਚੌਹਾਨ, ਜਸਪ੍ਰੀਤ ਸਿੰਘ ਗੁਰਨੇ, ਬਲਕਰਨ ਸਿੰਘ ਧਾਲੀਵਾਲ, ਜਗਤਾਰ ਸਿੰਘ ਚਹਿਲ, ਤਰੁਣ ਕੁਮਾਰ ਗਰਗ, ਜੁਗਰਾਜ ਸਿੰਘ ਦੁੱਲਟ ਅਤੇ ਰਾਜੇਸ਼ ਕੁਮਾਰ ਜਾਘੜਾ ਸ਼ਾਮਲ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਂਝੀ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਸਮੂਹ ਬਾਰ ਐਸੋਸੀਏਸ਼ਨਾਂ ਦੇ ਅਹੁਦੇਦਾਰ 27 ਜੁਲਾਈ ਨੂੰ ਦਿੱਲੀ ਜਾਣਗੇ।
ਪਿਛਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਕੀਤੇ ਜਬਰ ਖ਼ਿਲਾਫ਼ ਮੋਦੀ ਸਰਕਾਰ ਦੀ ਅਰਥੀ ਸਾੜੀ ਅਗਲੀ ਖ਼ਬਰ ਪਿੰਡ ਫੱਤਾ ਮਾਲੋਕਾ ਵਿਖੇ ਸੰਤ ਬਾਬਾ ਅਮਰ ਸਿੰਘ ਕਿਰਤੀ ਦੀ ਬਰਸੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।