06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪ੍ਰਭਜੋਤ ਸਿੰਘ ਨੇ ਨੀਟ ਪ੍ਰੀਖਿਆ ‘ਚੋਂ 640 ਅੰਕ ਲਏ

ਅਜੀਤ ਡੈਸਕ 21-07-2026

ਸਰਦੂਲਗੜ੍ਹ, 20 ਜੁਲਾਈ (ਜੀ.ਐਮ.ਅਰੋੜਾ)- ਅਕਾਲ ਅਕੈਡਮੀ ਕੌੜੀਵਾੜਾ ਦੇ ਸਾਬਕਾ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਐਲਾਨੇ ਗਏ ਨੀਟ ਯੂ.ਜੀ.-2026 ਦੇ ਨਤੀਜਿਆਂ ‘ਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 720 ‘ਚੋਂ 640 ਅੰਕ ਹਾਸਲ ਕਰ ਕੇ ਆਲ ਇੰਡੀਆ ਰੈਂਕ (ਏ.ਆਈ.ਆਰ.) 2244 ਹਾਸਲ ਕੀਤਾ ਹੈ। ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਵਿਦਿਆਰਥੀ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਭਜੋਤ ਦੀ ਇਹ ਸਫਲਤਾ ਮਿਹਨਤ, ਲਗਨ ਅਤੇ ਸਹੀ ਮਾਰਗ ਦਰਸ਼ਨ ਦਾ ਨਤੀਜਾ ਹੈ, ਜੋ ਅਕੈਡਮੀ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਇਸ ਮੌਕੇ ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਵਿਵੇਕ, ਲਲਿਤ ਠਾਕੁਰ, ਹਰਪ੍ਰੀਤ ਕੌਰ, ਕਰਨੈਲ ਸਿੰਘ, ਨਿਸ਼ੂ ਦੇਵੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਫਾਈਨਾਂਸ ਕਾਰੋਬਾਰੀਆਂ ਦੇ ਸ਼ੈਲਰ ’ਤੇ ਗੋਲੀਆਂ ਚੱਲੀਆਂ ਅਗਲੀ ਖ਼ਬਰ ਰੇਲਵੇ ਸਟੇਸ਼ਨ ਮਾਨਸਾ ਦੀਆਂ ਰਹਿੰਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।