06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਹੜਤਾਲ ਜਾਰੀ

ਅਜੀਤ ਡੈਸਕ 21-07-2026

ਮਾਨਸਾ, 20 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ‘ਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹੇ ਦੀਆਂ ਬਾਰ ਐਸੋਸੀਏਸ਼ਨਾਂ ‘ਚ ਵਕੀਲਾਂ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਜਾਰੀ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਸਾਬਕਾ ਪ੍ਰਧਾਨ ਵਿਜੈ ਸਿੰਗਲਾ, ਬਲਬੀਰ ਕੌਰ, ਨਰਿੰਦਰ ਕੌਰ, ਰੋਹਿਤ ਮਿੱਤਲ ਅਤੇ ਹਰਿੰਦਰ ਸ਼ਰਮਾ ਅੱਜ ਭੁੱਖ ਹੜਤਾਲ ‘ਤੇ ਬੈਠੇ। ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਕਿਹਾ ਕਿ ਐਲ. ਏ. ਡੀ. ਸੀ. ਪਾਲਸੀ ‘ਚ ਬਹੁਤ ਜ਼ਿਆਦਾ ਖ਼ਾਮੀਆਂ ਹਨ ਅਤੇ ਇਹ ਨੀਤੀ ਵਕੀਲਾਂ ਤੇ ਆਮ ਲੋਕਾਂ ਦੇ ਸੰਵਿਧਾਨਕ ਹਿਤਾਂ ਦੀ ਪੂਰਤੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਾਲਸੀ ਨੂੰ ਰੱਦ ਕਰਨ ਤੱਕ ਹੜਤਾਲ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਨੀਤੀ ਅਸਿੱਧੇ ਰੂਪ ‘ਚ ਸਮਾਜ ‘ਚ ਅਰਾਜਕਤਾ ਅਤੇ ਨਸ਼ਿਆਂ ਦੇ ਸੇਵਨ ਦੇ ਕੇਸਾਂ ‘ਚ ਵਾਧਾ ਕਰਨ ਵਿਚ ਰੋਲ ਨਿਭਾਅ ਰਹੀ ਹੈ। ਇਸ ਮੌਕੇ ਸਕੱਤਰ ਮਨਿੰਦਰ ਸਿੰਘ, ਰਾਜ ਕੁਮਾਰ ਕੋਟਲੀ, ਅਜੀਤ ਸਿੰਘ ਭੰਗੂ, ਬਿਮਲਜੀਤ ਸਿੰਘ, ਬਦਰੀ ਨਾਰਾਇਣ ਗੋਇਲ, ਬਲਵੰਤ ਭਾਟੀਆ, ਗੁਰਪ੍ਰੀਤ ਸਿੰਘ ਸਿੱਧੂ, ਪ੍ਰਿਥੀਪਾਲ ਸਿੰਘ ਸਿੱਧੂ, ਗੁਰਨੀਸ਼ ਸਿੰਘ ਮਾਨਸ਼ਾਹੀਆ, ਪ੍ਰੇਮ ਨਾਥ ਸਿੰਗਲਾ, ਸਤੀਸ਼ ਸਿੰਗਲਾ, ਅੰਗਰੇਜ਼ ਸਿੰਘ ਕਲੇਰ, ਧਰਮਿੰਦਰ ਸਿੰਘ ਸਰਾਂ, ਰਣਜੀਤ ਸਿੰਘ, ਬੀਰਦਵਿੰਦਰ ਸਿੰਘ ਫਫੜੇ, ਗੋਰਾ ਸਿੰਘ ਥਿੰਦ, ਰਜਿੰਦਰ ਕੌਰ, ਭੁਪਿੰਦਰ ਸਿੰਘ ਬੀਰਬਾਲ, ਸਵੀਟ ਸਿੰਗਲਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਹੜਤਾਲ ਦੇ ਚੱਲਦਿਆਂ ਸਫ਼ਾਈ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ, ਸ਼ਹਿਰ ’ਚ ਕੂੜੇ ਦੇ ਡੰਪ ਲੱਗੇ ਅਗਲੀ ਖ਼ਬਰ ਗੈਰ-ਸੰਗਠਿਤ ਮਜ਼ਦੂਰਾਂ ਨਾਲ ਸਰਕਾਰ ਨੇ ਕੀਤੀ ਬੇਇਨਸਾਫ਼ੀ- ਡਾ. ਉਦਿਤ ਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।