04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲਾਇਨਜ਼ ਕਲੱਬ ਵਲੋਂ ਕਸਤੂਰਬਾ ਗਾਂਧੀ ਸਕੂਲ ਖਾਈ ਵਿਖੇ ਮੁਫ਼ਤ ਦੰਦਾਂ ਦਾ ਕੈਂਪ

ਅਜੀਤ ਡੈਸਕ 20-07-2026

ਰਤੀਆ, 19 ਜੁਲਾਈ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਟਾਊਨ ਵਲੋਂ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਖਾਈ ਵਿਖੇ ਵਿਦਿਆਰਥਣਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੁਫ਼ਤ ਦੰਦਾਂ ਦਾ ਕੈਂਪ ਲਗਾਇਆ ਗਿਆ। ਪ੍ਰਸਿੱਧ ਦੰਦਾਂ ਦੇ ਡਾਕਟਰ ਡਾ. ਕੌਸ਼ਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਸਕੂਲ ’ਚ ਰਹਿਣ ਵਾਲੀਆਂ 148 ਅਨਾਥ ਤੇ ਲੋੜਵੰਦ ਵਿਦਿਆਰਥਣਾਂ ਦੇ ਦੰਦਾਂ ਦੀ ਜਾਂਚ ਕਰਦਿਆਂ ਦੰਦਾਂ ਦੀ ਸਿਹਤ ਤੇ ਸਫਾਈ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਕਲੱਬ ਦੇ ਪ੍ਰਧਾਨ ਕਪਿਸ਼ ਗੁਪਤਾ ਨੇ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ ਜਦਕਿ ਸਕੱਤਰ ਅਨੀਸ਼ ਚੋਪੜਾ ਨੇ ਸਾਰੀਆਂ ਵਿਦਿਆਰਥਣਾਂ ਨੂੰ ਜੁਰਾਬਾਂ ਵੰਡੀਆਂ। ਕਲੱਬ ਵਲੋਂ ਨੋਟਬੁੱਕ, ਪੈੱਨ ਅਤੇ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਅਨੁਸਾਰ ਭਵਿੱਖ ’ਚ ਵੀ ਅਜਿਹੀਆਂ ਸੇਵਾ ਗਤੀਵਿਧੀਆਂ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਧਾਨ ਸੰਜੇ ਗਾਂਧੀ ਦੇ ਮੁੱਖ ਪ੍ਰੋਜੈਕਟ ‘ਝੌਂਪੜੀ ਤੋਂ ਸਕੂਲ ਤੱਕ ਤੁਹਾਡੇ ਦਰਵਾਜ਼ੇ ’ਤੇ ਸਿੱਖਿਆ’ ਤਹਿਤ ਮੁੱਖ ਕੋਆਰਡੀਨੇਟਰ ਵਿਜੇ ਜਿੰਦਲ ਦੀ ਅਗਵਾਈ ਹੇਠ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਅਤੇ ਹੋਸਟਲ ਨੂੰ ਅਪਣਾਇਆ ਗਿਆ ਹੈ। ਕਲੱਬ ਨੇ ਪਹਿਲਾਂ ਵਿਦਿਆਰਥਣਾਂ ਦੀ ਸਹੂਲਤ ਲਈ ਸਕੂਲ ਨੂੰ ਪੱਖੇ ਅਤੇ ਵਾਟਰ ਕੂਲਰ ਪ੍ਰਦਾਨ ਕੀਤੇ ਹਨ। ਪ੍ਰਿੰਸੀਪਲ ਅਵਨੀਸ਼ ਗਰਗ ਨੇ ਕਲੱਬ ਮੈਂਬਰਾਂ ਨੂੰ ਸਕੂਲ ਅਤੇ ਹੋਸਟਲ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਅਤੇ ਡਾ. ਕੌਸ਼ਲ ਸ਼ਰਮਾ ਦਾ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਗਰੋਵਰ, ਸੌਰਭ ਗਰਗ, ਨਵੀਨ ਵਧਵਾ, ਦੀਵਾਨ ਸੇਤੀਆ, ਡਾ. ਨਾਇਬ ਸਿੰਘ ਮੰਡੇਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਧੋਬੀ ਸਮਾਜ ਰਾਮਪੁਰਾ ਫੂਲ ਵਲੋਂ ‘ਕਨੌਜੀਆ ਭਲਾਈ ਬੋਰਡ’ ਦਾ ਸਖ਼ਤ ਵਿਰੋਧ ਅਗਲੀ ਖ਼ਬਰ ਜ਼ੋਨ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਸੇਂਟ ਜ਼ੇਵੀਅਰਜ਼ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 11 ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।