04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ਼ਾਇਰ ਅੰਮ੍ਰਿਤ ਸਮਿਤੋਜ ਦੀ ਕਾਵਿ ਪੁਸਤਕ ‘ਕਿਉਂ ਕਹਾਂ ਅਲਵਿਦਾ’ ’ਤੇ ਵਿਚਾਰ-ਚਰਚਾ

ਅਜੀਤ ਡੈਸਕ 20-07-2026

ਮਾਨਸਾ 19 ਜੁਲਾਈ (ਰਾਵਿੰਦਰ ਸਿੰਘ ਰਵੀ)- ਸਭਿਆਚਾਰ ਚੇਤਨਾ ਮੰਚ ਵਲੋਂ ਸ਼ਾਇਰ ਅੰਮ੍ਰਿਤ ਸਮਿਤੋਜ ਦੀ ਨਵੀਂ ਕਾਵਿ ਪੁਸਤਕ ‘ਕਿਉਂ ਕਹਾਂ ਅਲਵਿਦਾ’ ’ਤੇ ਸਥਾਨਕ ਬੱਚਤ ਭਵਨ ਵਿਖੇ ਵਿਚਾਰ-ਚਰਚਾ ਕਰਵਾਈ ਗਈ। ਪ੍ਰਧਾਨਗੀ ਮੰਡਲ ’ਚ ਸ਼ਾਮਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਕਿ ਅੰਮ੍ਰਿਤ ਸਮਿਤੋਜ ਦੀ ਕਵਿਤਾ ਨਿਵੇਕਲੇ ਅੰਦਾਜ਼ ’ਚ ਰਿਸ਼ਤਿਆਂ ਅਤੇ ਆਪਣੇ ਆਲੇ-ਦੁਆਲੇ ਦੀ ਗੱਲ ਕਰਦੀ ਹੈ। ਰੰਗਕਰਮੀ ਤੇ ਫ਼ਿਲਮੀ ਅਦਾਕਾਰ ਮਨਜੀਤ ਕੌਰ ਔਲਖ, ਕਵੀ ਤੇ ਵਾਰਤਕਕਾਰ ਕੁਮਾਰ ਜਗਦੇਵ ਸਿੰਘ, ਸ਼ਾਇਰ ਹਰਮੀਤ ਵਿਦਿਆਰਥੀ, ਨਾਟਕਕਾਰ ਤੇ ਆਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਮਿਤੋਜ ਦੀ ਕਵਿਤਾ ਸਮਕਾਲੀ ਸਮਾਜਿਕ ਪ੍ਰਸਥਿਤੀਆਂ ਨੂੰ ਮੁਖ਼ਾਤਬ ਹੁੰਦੀ ਹੋਈ ਆਪਣੇ ਸਵੈ ਦੀ ਬਾਤ ਪਾਉਂਦੀ ਹੈ। ਆਲੋਚਕ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਲੇਖਕ ਦਿੱਖ ਅਤੇ ਸ਼ਬਦ ਸਿਰਜਣਾ ਪੱਖ ਤੋਂ ਕਵੀ ਹੈ। ਉਸ ’ਚ ਸ਼ਬਦ, ਸੰਗੀਤ ਅਤੇ ਸੰਗਤ ਹੈ। ਸ਼ਾਇਰ ਗੁਰਪ੍ਰੀਤ, ਨਾਟਕਕਾਰ ਕੁਲਬੀਰ ਮਲਿਕ, ਕਹਾਣੀਕਾਰ ਦਰਸ਼ਨ ਜੋਗਾ, ਰੰਗਕਰਮੀ ਵਿਜੈ ਸਿੰਗਲਾ, ਅਸ਼ੋਕ ਬਾਂਸਲ, ਬਲਰਾਜ ਨੰਗਲ ਨੇ ਵਿਚਾਰ ਚਰਚਾ ’ਚ ਭਾਗ ਲੈਂਦਿਆਂ ਕਿਹਾ ਕਿ ਸ਼ਾਇਰ ਦੀ ਕਵਿਤਾ ਸਹਿਜ, ਸਰਲ ਹੋਣ ਦੇ ਨਾਲ਼-ਨਾਲ਼ ਗਹਿਰੀ ਵੀ ਹੈ। ਲੇਖਕ ਅੰਮ੍ਰਿਤ ਸਮਿਤੋਜ ਨੇ ਕਿਹਾ ਕਿ ਉਨ੍ਹਾਂ ਆਪਣੀ ਮਾਤਾ ਦੀ ਮੌਤ ਸਮੇਂ ‘ਕਿਉਂ ਕਹਾਂ ਅਲਵਿਦਾ’ ਕਵਿਤਾ ਲਿਖੀ ਸੀ ਕਿ ਭਾਵੇਂ ਉਹ ਦੁਨੀਆ ਤੋਂ ਰੁਖ਼ਸਤ ਹੋ ਗਈ ਪਰ ਸਾਡੇ ਲਈ ਹਾਲੇ ਵੀ ਜਿਉਂਦੀ ਹੈ ਅਤੇ ਮੈਂ ਉਸ ਨੂੰ ਕਦੇ ਵੀ ਅਲਵਿਦਾ ਨਹੀਂ ਕਹਿ ਸਕਦਾ। ਸੰਬੋਧਨ ਤੇ ਸ਼ਾਮਲ ਹੋਣ ਵਾਲਿਆਂ ’ਚ ਮੰਚ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਦਰਸ਼ਨ ਸਿੰਘ, ਸ਼ਾਇਰ ਬਲਵੰਤ ਭਾਟੀਆ, ਡਾ. ਗੁਰਮੇਲ ਕੌਰ ਜੋਸ਼ੀ, ‘ਅਜੀਤ’ ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਡਾ. ਗੁਰਪ੍ਰੀਤ ਕੌਰ, ਸੁਭਾਸ਼ ਬਿੱਟੂ, ਮਨਜੀਤ ਸਿੰਘ ਚਹਿਲ, ਡਾ. ਜਨਕ ਰਾਜ ਸਿੰਗਲਾ, ਡਾ. ਲਖਵਿੰਦਰ ਮੂਸਾ, ਰਘਵੀਰ ਸਿੰਘ ਮਾਨ, ਰਾਜ ਜੋਸ਼ੀ, ਹਰਦੀਪ ਸਿੱਧੂ, ਪ੍ਰਿਤਪਾਲ ਸਿੰਘ, ਸਰਬਜੀਤ ਕੌਸ਼ਲ, ਨਰਿੰਦਰ ਸ਼ਰਮਾ, ਹਰਜੀਵਨ ਸਿੰਘ ਸਰਾਂ, ਜਗਸੀਰ ਸਿੰਘ ਢਿੱਲੋਂ, ਕੇਵਲ ਸਿੰਘ ਢਿੱਲੋਂ, ਕੁਲਦੀਪ ਚੌਹਾਨ, ਸੇਠੀ ਸਿੰਘ ਸਰਾਂ, ਪਰਮਜੀਤ ਕੌਰ, ਵਿਸ਼ਵਦੀਪ ਸਿੰਘ ਬਰਾੜ, ਗੁਰਤੇਜ ਸਿੰਘ ਜਗਰੀ, ਰਾਜਿੰਦਰ ਸਿੰਘ, ਗੁਰਪਾਲ ਸਿੰਘ ਚਹਿਲ, ਨਿਰਮਲ ਮੌਜੀਆ, ਡਾ. ਸ਼ੇਰ ਜੰਗ ਸਿੰਘ ਸਿੱਧੂ, ਹਰਮੇਸ਼ ਖ਼ਿਆਲਾ, ਆਤਮਾ ਸਿੰਘ ਪਮਾਰ ਆਦਿ ਸਨ।

ਪਿਛਲੀ ਖ਼ਬਰ ਜ਼ੋਨ ਪੱਧਰੀ ਕਿੱਕ ਬਾਕਸਿੰਗ ਮੁਕਾਬਲਿਆਂ ’ਚ ਸੇਂਟ ਜ਼ੇਵੀਅਰਜ਼ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 11 ਮੈਡਲ ਅਗਲੀ ਖ਼ਬਰ ਪੰਜਾਬ ਸਰਕਾਰ ਭੱਜੀ ਆਪਣੇ ਵਾਅਦਿਆਂ ਤੋਂ ਡੀ.ਐਸ.ਟੀ. ਇੰਸਟਰਕਟਰਾਂ ਵਲੋਂ ਪੱਕੇ ਧਰਨੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।