10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਜੈ ਮਾਂ ਮੰਦਰ ਵਿਖੇ ਭਗਵਤ ਕਥਾ ਦਾ ਚੌਥਾ ਦਿਨ

ਅਜੀਤ ਡੈਸਕ 04-07-2026
ਮਾਨਸਾ, 3 ਜੁਲਾਈ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਵਤ ਕਥਾ ਦੇ ਚੌਥੇ ਦਿਨ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਮਾਤਾ ਲਕਸ਼ਮੀ ਦੇਵੀ ਜੀ ਨੇ ਰਾਜਾ ਬਲੀ ਦੇ ਹੱਥ ’ਤੇ ਕੱਚੇ ਧਾਗੇ ਨੂੰ ਬੰਨਿਆ ਸੀ, ਤੋਂ ਰੱਖੜੀ ਦੇ ਤਿਉਹਾਰ ਦੀ ਸ਼ੁਰੂਆਤ ਹੋਈ। ਜੋਤੀ ਪ੍ਰਚੰਡ ਰਾਮ ਰਸਪਾਲ ਬਦਨੀ ਕਲਾਂ ਵਾਲਿਆਂ ਅਤੇ ਪੂਜਾ ਦੀ ਰਸਮ ਰਜੇਸ਼ ਕੁਮਾਰ ਗਰਗ ਲੁਧਿਆਣੇ ਵਾਲਿਆਂ ਤੇ ਪਵਨ ਕੁਮਾਰ ਬੰਟੀ ਵਲੋਂ ਨਿਭਾਈ ਗਈ। ਸਟੇਜ ਸਕੱਤਰ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ। ਇਸ ਮੌਕੇ ਅੰਮ੍ਰਿਤ ਪਾਲ ਬਾਂਸਲ, ਸਾਹਿਲ ਕੁਮਾਰ, ਰਾਜ ਕੁਮਾਰ ਮਿੱਤਲ, ਸਤਪਾਲ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਗਤ ਧੰਨਾ ਜੀ ਦੀ ਯਾਦਗਾਰ ਬਣਾਉਣ ਲਈ ਰਿਪੂ ਢਿੱਲੋਂ ਦੀ ਅਗਵਾਈ ਹੇਠ ਵਫਦ ਨੇ ਨਗਰ ਕੌਂਸਲ ਪ੍ਰਧਾਨ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ 27 ਗ੍ਰਾਮ ਚਿੱਟਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।