10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਦਾ ਸਨਮਾਨ

ਅਜੀਤ ਡੈਸਕ 04-07-2026
ਮਾਨਸਾ, 3 ਜੁਲਾਈ (ਸ.ਰਿ.)- ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਸਥਾਨਕ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਵਿਖੇ ਡਾਕਟਰ ਦਿਵਸ ਅਤੇ ਵਿਸ਼ਵ ਚਾਰਟਰਡ ਅਕਾਊਂਟੈਂਟ ਦਿਵਸ ਮਨਾਇਆ ਗਿਆ। ਕਲੱਬ ਪ੍ਰਧਾਨ ਪਰਮਿੰਦਰ ਗੋਇਲ ਤੇ ਕਲੱਬ ਮੈਂਬਰਾਂ ਵਲੋਂ ਡਾ. ਕੇ.ਪੀ. ਸਿੰਗਲਾ, ਡਾ. ਜਨਕ ਰਾਜ ਸਿੰਗਲਾ, ਡਾ. ਟੀ.ਪੀ.ਐਸ. ਰੇਖੀ, ਡਾ. ਨਰੇਸ਼ ਬਾਂਸਲ, ਡਾ. ਸੁਨੀਲ ਬਾਂਸਲ, ਡਾ. ਰਜਨੀਸ਼ ਸਿੱਧੂ, ਡਾ. ਅਜੇ ਸਿੰਗਲਾ, ਡਾ. ਅੰਕੁਸ਼ ਗੁਪਤਾ, ਡਾ. ਹਿਮਾਂਸ਼ੂ ਗੁਪਤਾ, ਡਾ. ਕਮਲਦੀਪ ਕੁਮਾਰ, ਡਾ. ਅਮਿਤ ਗੋਇਲ, ਡਾ. ਹਰੀਸ਼ ਜਿੰਦਲ, ਡਾ. ਸਾਹਿਲ ਸਿੱਧੂ ਸਮੇਤ ਸੀ.ਏ. ਵਰੁਣ ਸਿੰਗਲਾ, ਸੀ.ਏ. ਅੰਕੁਸ਼ ਗੋਇਲ, ਸੀ.ਏ. ਬਿੰਨੀ ਗੁਪਤਾ, ਸੀ.ਏ. ਹੈਪੀ ਜਿੰਦਲ ਅਤੇ ਸੀ.ਏ. ਕਾਜਲ ਜਿੰਦਲ ਸਨ। ਕਲੱਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਰੋਟਰੀ ਦੁਨੀਆ ਦੀ ਸਭ ਤੋਂ ਵੱਡੀਆਂ ਸੇਵਾ ਸੰਸਥਾਵਾਂ ’ਚੋਂ ਇੱਕ ਹੈ, ਜੋ ਮਨੁੱਖਤਾ ਦੀ ਭਲਾਈ, ਸਿੱਖਿਆ, ਸਿਹਤ, ਸ਼ਾਂਤੀ ਅਤੇ ਸਮਾਜਿਕ ਉਤਥਾਨ ਲਈ ਨਿਰੰਤਰ ਕਾਰਜ ਕਰ ਰਹੀ ਹੈ। ਸਕੱਤਰ ਰਮੇਸ਼ ਜਿੰਦਲ ਨੇ ਰੋਟਰੀ ਚੈਰੀਟੇਬਲ ਡਾਇਗਨੋਸਟਿਕ ਸੈਂਟਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰੋਮੀ ਬਾਂਸਲ, ਰਾਕੇਸ਼ ਸੇਠੀ, ਸੰਜੀਵ ਅਰੋੜਾ, ਪ੍ਰੇਮ ਅਗਰਵਾਲ, ਰਮੇਸ਼ ਜਿੰਦਲ, ਅਮਿਤ ਗੋਇਲ, ਹਰੀਸ਼ ਗਰਗ, ਰਾਕੇਸ਼ ਸੇਠੀ, ਕਮਲਦੀਪ ਜੋਨੀ, ਮਨੋਜ ਗੋਇਲ, ਰੌਸ਼ਨ ਲਾਲ ਗਰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਰਾਜ ਪੱਧਰੀ ਪੰਚ ਪੱਖੀ ਵਰਕਸ਼ਾਪ ਦਾ ਹੋਇਆ ਸ਼ੁੱਭ ਆਰੰਭ ਅਗਲੀ ਖ਼ਬਰ ਨੈਸ਼ਨਲ ਹਾਈਵੇਅ ਦੇ ਨਿਕਾਸੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਆਇਆ ਮੀਂਹ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।