22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਡੇਢ ਲੱਖ ਰੁਪਏ ਨਕਦੀ ਵਾਲਾ ਬੈਗ ਵਾਪਸ ਮੋੜਿਆ

ਅਜੀਤ ਡੈਸਕ 22-06-2026

 ਝੁਨੀਰ, 21 ਜੂਨ (ਸੰਜੀਵ ਸਿੰਗਲਾ)- ਕਸਬੇ ‘ਚ ਜੂਸ ਦਾ ਕੰਮ ਕਰਦੇ ਬੱਬੂ ਰਾਮ ਗੁਪਤਾ ਬੀਤੀ ਸ਼ਾਮ ਦੁਕਾਨ ਬੰਦ ਕਰਨ ਸਮੇਂ 1 ਲੱਖ 50 ਹਜ਼ਾਰ ਰੁਪਏ ਸਮੇਤ ਬੈਗ ਦੁਕਾਨ ਅੱਗੇ ਰੱਖ ਕੇ ਭੁੱਲ ਆਇਆ। ਰਾਤ ਦੀ ਡਿਊਟੀ ਕਰਦਿਆਂ ਪੁਲਿਸ ਮੁਲਾਜ਼ਮ ਬਲਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਇਹ ਬੈਗ ਮਿਲ ਗਿਆ ਅਤੇ ਉਨ੍ਹਾਂ ਇਮਾਨਦਾਰੀ ਦਿਖਾਉਂਦਿਆਂ ਪੈਸਿਆਂ ਵਾਲਾ ਬੈਗ ਬੱਬੂ ਰਾਮ ਨੂੰ ਮੁਨਸ਼ੀ ਦੀਦਾਰ ਸਿੰਘ ਛੀਨਾ, ਨੌਹਰ ਚੰਦ ਤਾਇਲ ਪ੍ਰਧਾਨ ਵਪਾਰ ਮੰਡਲ ਝੁਨੀਰ, ਗਗਨਦੀਪ ਸਿੰਘ, ਰਾਮਪਾਲ ਗੋਇਲ, ਨਰਿੰਦਰ ਗਰਗ ਅਤੇ ਵਿੱਕੀ ਕੁਮਾਰ ਦੀ ਹਾਜ਼ਰੀ ‘ਚ ਵਾਪਸ ਕਰ ਦਿੱਤਾ।

ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ’ਚ ਨੀਟ ਦੀ ਪ੍ਰੀਖਿਆ ਅਮਨ ਸ਼ਾਂਤੀ ਨਾਲ ਹੋਈ ਸੰਪੰਨ ਅਗਲੀ ਖ਼ਬਰ ਸਾਈਫ਼ਨ ਕੋਲ ਲਗਾਏ ਕੱਟ ਦੀ ਮੁਰੰਮਤ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।