22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨਗਰ ਪੰਚਾਇਤ ਦੀ ਚੋਣ ਮਗਰੋਂ ਹਾਲੇ ਤੱਕ ਨਹੀਂ ਚੁਣਿਆ ਪ੍ਰਧਾਨ, ਕਸਬੇ ਦੀ ਸਫ਼ਾਈ ਤੇ ਆਮ ਕੰਮ ਹੋਏ ਬੰਦ

ਅਜੀਤ ਡੈਸਕ 22-06-2026

ਬੋਹਾ, 21 ਜੂਨ (ਰਮੇਸ਼ ਤਾਂਗੜੀ)- ਕਸਬਾ ਬੋਹਾ ਸਥਿਤ ਨਗਰ ਪੰਚਾਇਤ ਦੀ ਚੋਣ ਹੋਇਆਂ ਕਰੀਬ ਮਹੀਨਾ ਲੰਘ ਗਿਆ ਹੈ। ਸਾਰੇ 13 ਵਾਰਡਾਂ ਦੇ ਕੌਂਸਲਰ ਵੀ ਚੁਣ ਲਏ ਗਏ ਹਨ। ਕੌਂਸਲਰ ਚੁਣੇ ਜਾਣ ਉਪਰੰਤ ਰਾਜਸੀ ਪਾਰਟੀ ਨੂੰ ਪ੍ਰਧਾਨਗੀ ਲਈ ਬਹੁਮਤ ਨਾ ਮਿਲਣ ਕਰ ਕੇ ਹੁਣ ਸ਼੍ਰੋਮਣੀ ਅਕਾਲੀ ਦਲ (ਬ), ਆਮ ਆਦਮੀ ਪਾਰਟੀ ਆਦਿ ਆਜ਼ਾਦ ਉਮੀਦਵਾਰ ਸਮੇਤ ਸਾਰੇ ਕੌਂਸਲਰਾਂ ਵਲੋਂ ਪ੍ਰਧਾਨ ਬਣਨ ਲਈ ਯਤਨ ਕੀਤੇ ਜਾ ਰਹੇ ਹਨ। ਹਾਲੇ ਪ੍ਰਧਾਨ ਦੀ ਚੋਣ ਕਦੋਂ ਹੋਵੇਗੀ ਅਤੇ ਕਿਸ ਕੌਂਸਲਰ ਦੇ ਸਿਰ ਪ੍ਰਧਾਨਗੀ ਦਾ ਤਾਜ ਟਿਕਣਾ ਹੈ, ਬਾਰੇ ਅਗਲੇ ਸਮੇਂ ’ਚ ਹੀ ਪਤਾ ਲੱਗ ਸਕੇਗਾ। ਪਰ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਕਸਬੇ ਦੇ ਸਾਰੇ ਵਾਰਡਾਂ ’ਚ ਵਿਕਾਸ ਕਾਰਜ ਅਤੇ ਸਫ਼ਾਈ ਦਾ ਕੰਮ ਠੱਪ ਹੋਇਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸਫ਼ਾਈ ਕਾਮੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਰਹੇ ਅਤੇ ਚੋਣ ਤੋਂ ਬਾਅਦ ਹੜਤਾਲ ਵਾਪਸ ਹੋਣ ’ਤੇ ਲੰਬੇ ਸਮੇਂ ਤੋਂ ਬੰਦ ਸਫ਼ਾਈ ਦਾ ਕੰਮ ਅਤੇ ਨਾਲੇ, ਨਾਲੀਆਂ ਤੇ ਸੀਵਰੇਜ ਦਾ ਕੰਮ ਬੰਦ ਹੋਣ ਕਾਰਨ ਸ਼ਹਿਰ ’ਚ ਚਾਰੇ ਪਾਸੇ ਗੰਦਗੀ ਫੈਲ ਰਹੀ ਹੈ। ਖ਼ਾਸ ਕਰ ਕੇ ਗਾਦੜ-ਬੋਹਾ ਲਿੰਕ ਸੜਕ ਦੇ ਦੋਵੇਂ ਪਾਸੇ ਬਣੇ ਗੰਦੇ ਨਾਲ ਓਵਰਫ਼ਲੋ ਹੋ ਕੇ ਚੱਲ ਰਹੇ ਹਨ। ਇਨ੍ਹਾਂ ਨਾਲਿਆਂ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਸਗੋਂ ਇਨ੍ਹਾਂ ਵਿਚਲਾ ਪਾਣੀ ਸੜਕਾਂ ’ਤੇ ਫੈਲ ਜਾਂਦਾ ਹੈ। ਗਾਦੜ ਪੱਤੀ, ਬੋਹਾ ਅਤੇ ਬਾਗ਼ ਵਾਲੇ ਵਿਹੜੇ ਸਥਿਤ ਦੋਵੇਂ ਛੱਪੜਾਂ ਕੋਲੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਕਿਉਂ ਕਿ ਛੱਪੜਾਂ ਵਿਚ ਮਰੇ ਜਾਨਵਰ ਤੇ ਗੰਦਗੀ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ ਭਾਵੇਂ ਨਵੇਂ ਕੌਂਸਲਰ ਰੁਕੇ ਕੰਮ ਕਰਨ ਦੇ ਇੱਛੁਕ ਹਨ ਪਰ ਜਦੋਂ ਤੱਕ ਚੋਣ ਕਰ ਕੇ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਲੋਕ ਕਾਫ਼ੀ ਮੁਸ਼ਕਲਾਂ ਵਿਚੋਂ ਲੰਘ ਰਹੇ ਹਨ। ਸਗੋਂ ਕਾਰਜਸਾਧਕ ਅਫ਼ਸਰ ਤੇ ਹੋਰ ਅਧਿਕਾਰੀ ਵੀ ਇਕੱਲੇ ਤੌਰ ’ਤੇ ਨਗਰ ਪੰਚਾਇਤ ਦੇ ਕੰਮ ਨਹੀਂ ਚਲਾ ਸਕਦੇ। ਲੋਕਾਂ ਦੀ ਮੰਗ ਹੈ ਕਿ ਕਸਬੇ ’ਚ ਸਫ਼ਾਈ ਪ੍ਰਬੰਧ ਦੇ ਰੁਕੇ ਹੋਏ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ।

ਪਿਛਲੀ ਖ਼ਬਰ ਪਿੰਗਲਵਾੜਾ ਆਸ਼ਰਮ ਬੁਢਲਾਡਾ ਵਿਖੇ ਫਿਜ਼ੀਓਥਰੈਪੀ ਸੈਂਟਰ ਦੀ ਸ਼ੁਰੂਆਤ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਂਟਰਲ ਪਾਰਕ ਮਾਨਸਾ ਵਿਖੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।