28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੇ ਜ਼ੋਰ ਫੜਿਆ 20 ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ ਨਾਲ ਪਾਏ ਮਤੇ

ਅਜੀਤ ਡੈਸਕ 20-06-2026
ਮਾਨਸਾ, 19 ਜੂਨ (ਰਾਵਿੰਦਰ ਸਿੰਘ ਰਵੀ)- ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਸੀ. ਐੱਚ. ਸੀ. ਖਿਆਲਾ ਨੂੰ ਅਪਗ੍ਰੇਡ ਕਰਨ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਬਣਾਈ ਕਮੇਟੀ ਦੀ ਹੋਈ ਦੂਜੀ ਇਕੱਤਰਤਾ ‘ਚ ਬੁਲਾਰਿਆਂ ਨੇ ਕਿਹਾ ਕਿ ਆਸ-ਪਾਸ ਦੇ 72 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਸਿਹਤ ਕੇਂਦਰ ਵਿਖੇ ਟਰੋਮਾ ਸੈਂਟਰ ਵਿਕਸਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਬਠਿੰਡਾ-ਪਟਿਆਲਾ ਵਾਇਆ ਮਾਨਸਾ ਮੁੱਖ ਸੜਕ ‘ਤੇ ਨਿੱਤ ਦਿਨ ਵਾਪਰਦੇ ਸੜਕ ਹਾਦਸਿਆਂ ਦਾ ਸ਼ਿਕਾਰ ਬਣਦੇ ਲੋਕਾ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਹਸਪਤਾਲ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇ। ਕਮੇਟੀ ਆਗੂ ਡਾ. ਬਿੱਕਰ ਸਿੰਘ ਖਿਆਲਾ ਅਤੇ ਕੇਵਲ ਸਿੰਘ ਸਰਾਂ ਨੇ ਦੱਸਿਆ ਕਿ ਭਵਾਨੀਗੜ੍ਹ ਤੋਂ ਬਠਿੰਡਾ ਤੱਕ 130 ਕਿੱਲੋਮੀਟਰ ਦੇ ਸਫ਼ਰ ਦੌਰਾਨ ਖਿਆਲਾ ਕਲਾਂ ਵਿਖੇ ਇਕ-ਇਕ ਸਰਕਾਰੀ ਹਸਪਤਾਲ ਹੈ, ਜਿੱਥੇ ਲੋਕਾਂ ਨੂੰ ਸਿਰਫ਼ ਮੁੱਢਲੀਆਂ ਸਹੂਲਤਾਂ ਹੀ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ 1974 ‘ਚ ਸਥਾਪਿਤ ਹੋਏ ਹਸਪਤਾਲ ‘ਚ ਸਮੇਂ ਅਨੁਸਾਰ ਸਿਹਤ ਸੁਵਿਧਾਵਾਂ ‘ਚ ਵਾਧਾ ਹੋਣਾ ਚਾਹੀਦਾ ਸੀ ਜਦਕਿ ਅਜਿਹਾ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ‘ਚ ਹਰ ਰੋਗ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਬਲੱਡ ਬੈਂਕ, ਅਲਟਰਾਸਾਊਂਡ, ਆਧੁਨਿਕ ਟੈੱਸਟ ਲੈਬਾਰਟਰੀ, 24 ਘੰਟੇ ਐਂਬੂਲੈਂਸ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਪੇਂਡੂ ਖੇਤਰ ਦੇ ਮਰੀਜ਼ਾਂ ਨੂੰ ਲਾਭ ਮਿਲ ਸਕੇ। ਆਗੂਆਂ ਨੇ ਦੱਸਿਆ ਕਿ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਨ ਸਬੰਧੀ 20 ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸਰਬਸੰਮਤੀ ਨਾਲ ਮਤੇ ਪਾਏ ਗਏ ਹਨ ਅਤੇ 52 ਪਿੰਡਾਂ ਦੀਆਂ ਪੰਚਾਇਤਾਂ ਵਲੋਂ 22 ਜੂਨ ਨੂੰ ਪਾਏ ਮਤੇ ਕਮੇਟੀ ਕੋਲ ਪਹੁੰਚ ਜਾਣਗੇ। ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ ‘ਚ ਮੁਸਲਿਮ ਫ਼ਰੰਟ ਦੇ ਪੰਜਾਬ ਦੇ ਪ੍ਰਧਾਨ ਹੰਸ ਰਾਜ ਮੋਫਰ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਕਾਂਗਰਸ ਆਗੂ ਅਮਨ ਢੈਪਈ, ਕਿਸਾਨ ਆਗੂ ਸਰਦੂਲ ਸਿੰਘ ਤੇ ਗੁਰਜੰਟ ਸਿੰਘ, ਮਾ: ਲਖਵੀਰ ਸਿੰਘ, ਮਾ: ਜਨਕ ਸਿੰਘ, ਕਾ. ਰਣਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ, ਡਾ. ਰਾਮ ਸਿੰਘ, ਸਰਪੰਚ ਅਵਤਾਰ ਸਿੰਘ, ਅਮਨਦੀਪ ਸਿੰਘ, ਡਾ. ਮਨਜੀਤ ਸਿੰਘ ਰਾਣਾ, ਕੁਲਵੰਤ ਸਿੰਘ, ਡਾ. ਲਾਭ ਸਿੰਘ, ਸੁੱਖੀ ਸਿੰਘ ਖਿਆਲਾ, ਹਰਦੇਵ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ, ਸੁਖਦਰਸ਼ਨ ਸਿੰਘ ਸੋਨੀ, ਫ਼ੌਜੀ ਦਰਸਨ ਸਿੰਘ ਤੇ ਪੰਚ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਨ ਸਿੰਗਲਾ ਦੀ ਟੀਮ ਨੇ ਖਿਡਾਰਨਾਂ ਨਾਲ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ ਅਗਲੀ ਖ਼ਬਰ ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਜਣੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।