15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਤਿ੍ਤੀਆ ਸੌਪਾਨ ਸਕਾਉਟਿੰਗ ਕੈਂਪ ਸਮਾਪਤ

ਅਜੀਤ ਡੈਸਕ 23-05-2026
ਮਾਨਸਾ, 22 ਮਈ (ਸੱਭਿ.ਪ੍ਰਤੀ)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ 4 ਰੋਜ਼ਾ ਤਿ੍ਤੀਆ ਸੌਪਾਨ ਸਕਾਊਟ ਅਤੇ ਗਾਈਡ ਟੈਸਟਿੰਗ ਕੈਂਪ ਲਗਾਇਆ ਗਿਆ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਤੇ ਪਿ੍ੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਪਹਿਲੇ ਦਿਨ ਸਕਾਊਟ ਮਾਸਟਰ ਨਵੀਨ ਕੁਮਾਰ ਨੇ ਸਕਾਊਟਿੰਗ ਦਾ ਇਤਿਹਾਸ, ਪ੍ਰਾਰਥਨਾ, ਝੰਡਾ ਗੀਤ, ਪ੍ਰਣ, ਨਿਯਮ, ਅੰਦਾਜ਼ਾ ਲਗਾਉਣ ਆਦਿ ਬਾਰੇ ਸਿਖਲਾਈ ਦਿੱਤੀ | ਦੂਜੇ ਦਿਨ ਸਕਾਊਟ ਮਾ. ਦੇਸ ਰਾਜ ਸਿੰਘ ਨੇ ਗੰਢਾਂ ਦੀਆਂ ਕਿਸਮਾਂ ਅਤੇ ਵਰਤੋਂ ਕਰਦਿਆਂ ਲੈਸਿੰਗ ਰਾਹੀਂ ਗੈਜੇਟ ਬਣਾਉਣ ਦਾ ਹੱਥੀ ਸਿਖਲਾਈ ਦਿੱਤੀ | ਅਖੀਰਲੇ ਦਿਨ ਪਟਰੋਲਾਂ ਦੀਆਂ ਝੌਂਪੜੀਆਂ ਦਾ ਨਿਰੀਖਣ ਕਰਦਿਆਂ ਪਿ੍ੰਸੀਪਲ ਨੇ ਪੈਟਰੋਲ ਲੀਡਰਾਂ ਤੋਂ ਸੁਆਲ ਪੁੱਛੇ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸੰਸਾ ਕੀਤੀ | ਸਕੂਲ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਨੇ ਕਿਹਾ ਕਿ ਅਜਿਹੇ ਕੈਂਪਾਂ ਰਾਹੀ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ | ਕੈਂਪ ਦੌਰਾਨ ਸਰਕਾਰੀ ਮਿਡਲ ਸਕੂਲ ਭਾਈ ਦੇਸਾ ਦੇ ਛੇ ਸਕਾਊਟਸ ਨੇ ਵੀ ਹਿੱਸਾ ਲਿਆ |
ਪਿਛਲੀ ਖ਼ਬਰ ਵਿਧਾਇਕ ਵਲੋਂ ਵੋਟਰਾਂ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਬਾਜਵਾ ਵਲੋਂ ਚੋਣ ਕਮਿਸ਼ਨ ਨੂੰ ਚਿੱਠੀ ਅਗਲੀ ਖ਼ਬਰ ਵਾਰਡ ਨੰ. 11 'ਚ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।