15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰ. 11 'ਚ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ

ਅਜੀਤ ਡੈਸਕ 23-05-2026
ਜੋਗਾ, 22 ਮਈ (ਮਨਜੀਤ ਸਿੰਘ ਘੜੈਲੀ)- ਕਸਬਾ ਜੋਗਾ ਚ ਨਗਰ ਪੰਚਾਇਤ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਵੱਖ -ਵੱਖ ਵਾਰਡਾਂ ਚ ਚੋਣ ਅਖਾੜਾ ਪੂਰਾ ਭਖਿਆ ਹੋਇਆ ਹੈ | ਅੱਜ ਜੋਗਾ ਦੇ ਵਾਰਡ ਨੰਬਰ 11 ਤੋਂ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਪਤਨੀ ਜਥੇਦਾਰ ਦਰਸ਼ਨ ਸਿੰਘ ਦੇ ਹੱਕ 'ਚ ਸਮਰਥਕਾਂ ਵਲੋਂ ਕਾਫ਼ਲੇ ਦੇ ਰੂਪ ਚ ਵਾਰਡ ਵਿਚ ਘਰ - ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਵਾਰਡ ਦੇ ਸਰਬਪੱਖੀ ਵਿਕਾਸ ਲਈ ਸਾਂਝੇ ਮੋਰਚੇ ਦੀ ਉਮੀਦਵਾਰ ਅਮਰਜੀਤ ਕੌਰ ਨੂੰ ਵੱਡੀ ਲੀਡ ਨਾਲ ਕਾਮਯਾਬ ਕੀਤਾ ਜਾਵੇ | ਇਸ ਮੌਕੇ ਸਾਬਕਾ ਕੌਂਸਲਰ ਗੁਰਤੇਜ ਸਿੰਘ, ਸੁਖਬੀਰ ਸਿੰਘ, ਜਸਵੀਰ ਸਿੰਘ ਜੱਸਾ, ਕੁਲਦੀਪ ਸਿੰਘ, ਬੰਤਾ ਸਿੰਘ, ਜਗਦੇਵ ਸਿੰਘ , ਰਾਮ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ 'ਚ ਵਾਰਡ ਦੇ ਸਮਰਥਕ ਹਾਜ਼ਰ ਸਨ |
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਤਿ੍ਤੀਆ ਸੌਪਾਨ ਸਕਾਉਟਿੰਗ ਕੈਂਪ ਸਮਾਪਤ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।