15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਾਨਸਾ ਦੇ ਵਾਰਡ ਨੰਬਰ 18 'ਚ ਅਰਪਿਤ ਚੌਧਰੀ ਤੇ ਨੇਮ ਚੰਦ ਨੇਮਾ ਦੇ ਸਿੰਙ ਫਸੇ

ਅਜੀਤ ਡੈਸਕ 23-05-2026
• ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਵੀ ਮੈਦਾਨ 'ਚ, ਕਾਂਗਰਸ ਤੇ ਭਾਜਪਾ ਵਲੋਂ ਅਰਪਿਤ ਨੂੰ ਸਮਰਥਨ
ਮਾਨਸਾ, 22 ਮਈ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਵਾਰਡ ਨੰਬਰ 18 ਚਰਚਿਤ ਵਾਰਡ ਬਣ ਗਿਆ ਹੈ, ਜਿਸ 'ਤੇ ਸਮੁੱਚੇ ਸ਼ਹਿਰੀਆਂ ਦੀਆਂ ਵਿਸ਼ੇਸ਼ ਨਜ਼ਰਾਂ ਲੱਗੀਆਂ ਹੋਈਆਂ ਹਨ | ਵਾਰਡ 'ਚ ਕੁੱਲ ਵੋਟਾਂ 2077 ਹਨ, ਜਿਨ੍ਹਾਂ 'ਚ ਪੁਰਸ਼ 1068 ਅਤੇ ਔਰਤ ਵੋਟਰ 1009 ਹਨ | ਇੱਥੇ ਪਿੰਡ ਖੋਖਰ ਕਲਾਂ ਦੇ ਵਸਨੀਕ ਜੋ ਲੰਬੇ ਸਮੇਂ ਤੋਂ ਮਾਨਸਾ 'ਚ ਰਹਿ ਰਹੇ ਹਨ, ਦੀ ਸਖ਼ਤ ਟੱਕਰ ਬਣੀ ਹੋਈ ਹੈ | ਇਹ ਉਮੀਦਵਾਰ ਅਰਪਿਤ ਚੌਧਰੀ ਅਤੇ ਨੇਮ ਕੁਮਾਰ ਨੇਮਾ ਹਨ | ਦੋਵਾਂ ਹੀ ਪਰਿਵਾਰਾਂ ਦਾ ਸ਼ਹਿਰ 'ਚ ਚੰਗਾ ਨਾਂਅ ਹੈ ਅਤੇ ਨਾਮੀ ਕਾਰੋਬਾਰੀ ਹਨ | ਅਰਪਿਤ ਚੌਧਰੀ ਸ਼ਹਿਰ 'ਚ ਮਿਲੇਨੀਅਮ ਸਕੂਲ ਚਲਾ ਰਹੇ ਹਨ | ਉਹ ਆਸਟ੍ਰੇਲੀਆ ਦੀ ਪੱਕੀ ਨਾਗਰਿਕਤਾ ਛੱਡ ਕੇ ਮਾਨਸਾ 'ਚ ਵਸੇ ਹਨ | ਆਜ਼ਾਦ ਚੋਣ ਲੜ ਰਹੇ ਅਰਪਿਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਸ਼ਹਿਰ ਨੂੰ ਸੁੰਦਰ ਤੇ ਸਾਫ਼ ਸੁਥਰਾ ਦੇਖਣਾ ਹੈ | ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਲੋਂ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਬਜਾਏ ਅਰਪਿਤ ਚੌਧਰੀ ਨੂੰ ਸਮਰਥਨ ਦਿੱਤਾ ਗਿਆ ਹੈ | ਦੱਸ
ਦੇਈਏ ਕਿ ਨੇਮ ਕੁਮਾਰ ਨੇਮਾ ਇਸ ਤੋਂ ਪਹਿਲਾਂ ਕਾਂਗਰਸ ਵਲੋਂ ਚੋਣ ਲੜ ਕੇ ਐਮ.ਸੀ. ਰਹਿ ਚੁੱਕੇ ਹਨ | ਹੁਣ ਦੂਜੀ ਵਾਰ ਐਮ.ਸੀ. ਬਣਨ ਲਈ ਉਨ੍ਹਾਂ ਨੇ 'ਆਮ ਆਦਮੀ ਪਾਰਟੀ' ਦੇ ਨਿਸ਼ਾਨ 'ਤੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਜੋ ਕੰਮ ਅਧੂਰੇ ਰਹਿ ਗਏ ਹਨ, ਉਹ ਪੂਰੇ ਕਰਨੇ ਹਨ | ਵਿਧਾਇਕ ਡਾ. ਵਿਜੇ ਸਿੰਗਲਾ ਉਨ੍ਹਾਂ ਨੂੰ ਜਿਤਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ | ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਅਕਾਲੀ ਦਲ ਦੇ ਸਾਹਿਲ ਖਾਨ ਅਤੇ ਬਸਪਾ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਬਸਪਾ ਦੇ ਉਮੀਦਵਾਰ ਗੁਰਜੀਤ ਸਿੰਘ ਨੂੰ ਜਿਤਾਉਣ ਲਈ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਵੋਟਰਾਂ ਦੇ ਦਰਾਂ 'ਤੇ ਵੀ ਦਸਤਕ ਦੇ ਰਹੇ ਹਨ |
ਪਿਛਲੀ ਖ਼ਬਰ ਮਾਨਸਾ 'ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ 'ਆਪ' ਉਮੀਦਵਾਰਾਂ ਨੂੰ ਜਿਤਾਇਆ ਜਾਵੇ-ਮ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।