08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੰਗੀਤਮਈ ਸ਼ਾਮ 'ਚ ਉੱਭਰਦੇ ਅਤੇ ਸਥਾਪਿਤ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ <br/>

ਬੁਢਲਾਡਾ ਵਿਖੇ ਕਰਵਾਏ ਸੰਗੀਤਮਈ ਪ੍ਰੋਗਰਾਮ ਦੌਰਾਨ ਕਲਾਕਾਰ ਪ੍ਰਬੰਧਕਾਂ ਨਾਲ | ਤਸਵੀਰ : ਟੋਨੀ ਬੁਢਲਾਡਾ <br/> 18-04-2026
ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ)- ਸੁਰ ਸੰਗਮ ਕਲਾ ਮੰਚ ਵਲੋਂ ਸਥਾਨਕ ਜੀ.ਆਈ.ਐਮ.ਟੀ. ਕਾਲਜ ਵਿਖੇ ਕਰਵਾਈ ਸੰਗੀਤਮਈ ਸ਼ਾਮ 'ਚ ਸ਼ਹਿਰ ਦੇ ਉੱਭਰਦੇ ਅਤੇ ਸਥਾਪਿਤ ਕਲਾਕਾਰਾਂ ਨੇ ਆਪਣੀ ਕਲਾ ਨਾਲ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਮੰਨਤ ਮਠਾੜੂ ਵਲੋਂ ਗਾਏ 'ਸੱਤਿਅਮ ਸ਼ਿਵਮ ਸੁੰਦਰਮ' ਗੀਤ ਨਾਲ ਹੋਈ, ਉਪਰੰਤ ਹਰਿ ਜਪ ਅਤੇ ਗੁਰਸਾਈਨ ਨੇ ਮਾਂ ਨੂੰ ਸਮਰਪਿਤ ਗੀਤ 'ਤੂ ਕਿਤਨੀ ਅੱਛੀ ਹੈ' ਪੇਸ਼ ਕਰ ਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ | ਹਰਵਿੰਦਰ ਹੈਪੀ ਨੇ ਆਪਣੇ ਗੀਤ 'ਜੋ ਮਿਲ ਗਏ ਹੋ' ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਉਨ੍ਹਾਂ ਦੇ ਗਾਏ ਗੀਤ 'ਮੇਰੇ ਨੈਣਾ ਸਾਵਨ ਭਾਦੋਂ' ਨੂੰ ਵੀ ਸਰੋਤਿਆਂ ਨੇ ਖ਼ੂਬ ਸਰਾਹਿਆ | ਵੀਰ ਸਹੋਤਾ ਨੇ 'ਕਭੀ ਬੇਕਸੀ ਨੇ ਮਾਰਾ' ਪੇਸ਼ ਕਰ ਕੇ ਵਾਹ-ਵਾਹ ਲੁੱਟੀ | ਮੇਜ਼ਬਾਨ ਕਾਲਜ ਦੇ ਮੁਖੀ ਨਵੀਨ ਸਿੰਗਲਾ ਨੇ ਵੀ ਇੱਕ ਗੀਤ ਨਾਲ ਆਪਣੀ ਹਾਜ਼ਰੀ ਲਗਵਾਈ | ਪ੍ਰੋਗਰਾਮ ਦੇ ਅਖੀਰ 'ਚ ਚੰਡੀਗੜ੍ਹ ਤੋਂ ਪਹੁੰਚੇ ਮਹਿਮਾਨ ਕਲਾਕਾਰ ਤੁਲਸੀ ਕਾਠ ਅਤੇ ਵਿੱਕੀ ਕਾਠ ਨੇ ਧਮਾਕੇਦਾਰ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕੀਤਾ | ਇਸ ਮੌਕੇ ਪਰਮਜੀਤ ਸਿੰਘ ਸੈਣੀ, ਗੁਰਵਿੰਦਰ ਸਿੰਘ ਮਠਾੜੂ, ਕਿਰਨ ਮਠਾੜੂ, ਦੀਪਕ, ਅਮਰਿੰਦਰ, ਆਸ਼ੂ, ਹਨੀ ਗੌੜ, ਰਵੀ ਜੈਨ, ਅੰਮਿ੍ਤਪਾਲ, ਰਾਮਪਾਲ ਵਰਮਾ, ਕਪਿਲ ਸਚਦੇਵਾ, ਨੀਰਜ ਬਿਹਾਰੀ, ਹਰਪੁਨੀਤ ਕੌਰ, ਵਿਜੇ ਮਿੱਤਲ, ਹਰਦੇਵ ਕਮਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੂਬਾਈ ਪੱਧਰ 'ਤੇ ਰੈਂਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ 'ਚ ਯਾਤਰਾ ਕੱਢੀ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਨਵੈੱਨਸ਼ਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।