17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਐੱਸ.ਡੀ. ਕਾਲਜ 'ਚ 'ਪਟਕਥਾ ਲੇਖਣ' ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 05-04-2026
ਮਾਨਸਾ, 4 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਐੱਸ.ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਪੰਜਾਬੀ ਵਿਭਾਗ ਵਲੋਂ 'ਪਟਕਥਾ ਲੇਖਣ' (ਸਕਰਿਪਟ ਰਾਈਟਿੰਗ) ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਮੁੱਖ ਵਕਤਾ ਡਾ. ਵੀਰਪਾਲ ਕੌਰ ਸਿੱਧੂ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪ੍ਰੀਤਮ ਸਿੰਘ ਰੁਪਾਲ ਸੀਨੀਅਰ ਪੱਤਰਕਾਰ ਨੇ ਵਿਚਾਰ ਸਾਂਝੇ ਕਰਦੇ ਹੋਏ ਪਟਕਥਾ ਲਈ ਸਭ ਤੋਂ ਜ਼ਰੂਰੀ ਸ਼ਬਦਾਵਲੀ ਨੂੰ ਦੱਸਿਆ | ਉਨ੍ਹਾਂ ਵਿਦਿਆਰਥਣਾਂ ਨੂੰ ਅਖ਼ਬਾਰ, ਮੈਗਜ਼ੀਨ ਤੇ ਰੇਡੀਉ ਵੱਲ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ, ਸਿਨੇਮਾ ਸਕਰਿਪਟ ਲਈ ਪਾਤਰਾਂ ਦੇ ਨਾਲ ਉਨ੍ਹਾਂ ਦੇ ਕਾਰਜ ਵੱਲ ਵੀ ਧਿਆਨ ਕੇਂਦਰਿਤ ਕਰਨਾ, ਕਲਾਸੀਕਲ ਫ਼ਿਲਮਾਂ ਦੇਖਣ ਲਈ ਅਤੇ ਫ਼ਿਲਮ ਦੀਆਂ ਬਾਰੀਕੀਆਂ ਨੂੰ ਪੰਜਾਬੀ ਫ਼ਿਲਮਾਂ 'ਅੰਨ੍ਹੇ ਘੋੜੇ ਦਾ ਦਾਨ' ਤੇ 'ਧਰਤੀ ਹੇਠਲਾ ਬੌਲਦ' ਦੇ ਹਵਾਲੇ ਨਾਲ ਦਰਸਾਇਆ | ਉਨ੍ਹਾਂ ਚੰਗੀ ਸਕਰਿਪਟ ਲਈ ਵਿਦਿਆਰਥਣਾਂ ਨੂੰ ਚੰਗੇ ਸ਼ਬਦਾਂ ਦੀ ਚੋਣ, ਵਿਸ਼ਾਲ ਸ਼ਬਦ ਭੰਡਾਰ, ਆਵਾਜ਼ਾਂ ਨਾਲ ਦਿ੍ਸ਼ ਸਿਰਜਣਾ ਸਰਲ ਤੇ ਸਪੱਸ਼ਟ ਭਾਸ਼ਾ ਵਿਸ਼ੇ ਸਬੰਧੀ ਖੋਜ ਤੇ ਇਤਿਹਾਸਿਕ ਸਥਿਤੀ ਤੋਂ ਜਾਣੂ ਹੋਣਾ ਆਦਿ ਵਿਚਾਰ ਰੇਡੀਉ ਸਕਰਿਪਟ ਦੇ ਹਵਾਲੇ ਨਾਲ ਨੁਕਤੇ ਸਾਂਝੇ ਕੀਤੇ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜਿੰਦਲ, ਪਿ੍ੰਸੀਪਲ ਡਾ. ਗਰਿਮਾ ਮਹਾਜਨ, ਡਾ. ਬਲਜੀਤ ਕੌਰ, ਡਾ. ਕਮਲਜੀਤ ਕੌਰ, ਨੀਰਜ ਮਿੱਤਲ, ਸੰਜਮ, ਸੁਖਪਾਲ ਕੌਰ, ਪੂਜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਵਲੋਂ ਹੜਤਾਲ ਦੇ ਚੱਲਦਿਆਂ ਮਾਰਕਿਟ ਕਮੇਟੀ ਦਫ਼ਤਰ ਅੱਗੇ ਰੋਸ ਧਰਨਾ <br/> ਅਗਲੀ ਖ਼ਬਰ ਬਿਜਲੀ ਬੋਰਡ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।