ਮਾਨਸਾ, 31 ਮਾਰਚ (ਸ.ਰਿ.)-ਥਾਣਾ ਜੌੜਕੀਆਂ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ 'ਚ ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਟਾਂਡੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਮੁਖ਼ਬਰੀ ਦੀ ਇਤਲਾਹ 'ਤੇ ਹੌਲਦਾਰ ਸੁਖਬੀਰ ਸਿੰਘ ਤੇ ਪੁਲਿਸ ਪਾਰਟੀ ਨੇ ਮੀਆਂ ਕੈਂਚੀਆਂ ਕੋਲ ਨਾਕਾਬੰਦੀ ਕਰ ਕੇ ਕੁਲਵਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਚੋਰੀ ਕੀਤਾ ਮੋਟਰਸਾਈਕਲ ਜਿਸ ਦੀ ਕੀਮਤ 30 ਹਜ਼ਾਰ ਰੁਪਏ ਬਣਦੀ ਹੈ, ਕਬਜ਼ੇ 'ਚ ਲੈ ਲਿਆ ਹੈ | ਗੁਰਪ੍ਰੀਤ ਸਿੰਘ ਗਿ੍ਫ਼ਤ ਤੋਂ ਬਾਹਰ ਹੈ |