21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮਾਨਸਾ ਦੇ ਪਿਉ-ਪੁੱਤ ਡਾਕਟਰਾਂ ਦਾ ਨਾਂਅ ਗਿੰਨੀਜ਼ ਬੱੁਕ 'ਚ ਹੋਵੇਗਾ ਦਰਜ

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਰਾਵਿੰਦਰ ਸਿੰਘ ਰਵੀ)-ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੁਬੋਧ ਗੁਪਤਾ ਅਤੇ ਸਿਵਲ ਹਸਪਤਾਲ ਮਾਨਸਾ ਵਿਖੇ ਚਮੜੀ ਰੋਗਾਂ ਦੇ ਮਾਹਿਰ ਉਨ੍ਹਾਂ ਦੇ ਪੁੱਤਰ ਡਾ. ਨਿਸ਼ਾਂਤ ਗੁਪਤਾ ਦਾ ਨਾਂਅ ਗਿੰਨੀਜ਼ ਆਫ਼ ਬੁੱਕ 'ਚ ਦਰਜ ਹੋਵੇਗਾ | ਨੈਸ਼ਨਲ ਬੋਰਡ ਆਫ਼ ਪ੍ਰੀਖਿਆ ਨਵੀਂ ਦਿੱਲੀ ਵੱਲੋਂ ਕਰਵਾਏ ਗਏ ਸਮਾਗਮ 'ਚ ਮਸਨੂਈ ਸਮਝ ਰਾਹੀਂ ਮੈਡੀਕਲ ਖੇਤਰ 'ਚ ਹੋਣ ਵਾਲੇ ਇਲਾਜ ਸਬੰਧੀ ਪਿਉ-ਪੁੱਤ ਨੇ ਸਰਟੀਫਿਕੇਟ ਹਾਸਲ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ | ਇਸ ਸਮਾਗਮ 'ਚ ਦਿੱਲੀ, ਪੰਜਾਬ, ਕੇਰਲਾ, ਪੱਛਮੀ ਬੰਗਾਲ, ਮਹਾਰਾਸ਼ਟਰ ਆਦਿ ਦੇ ਚੋਣਵੇਂ ਡਾਕਟਰਾਂ ਅਤੇ ਮੈਡੀਕਲ ਖੋਜ ਦੇ ਖੇਤਰ 'ਚ ਕੰਮ ਕਰਨ ਵਾਲੇ ਵਿਗਿਆਨੀਆਂ ਨੇ ਹਿੱਸਾ ਲਿਆ ਸੀ | ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮਨੁੱਖ ਦੇ ਇਲਾਜ ਵਿਚ ਏ.ਆਈ ਕਿੱਥੇ ਸੰਭਵ ਅਤੇ ਕਿੱਥੇ ਅਸੰਭਵ ਹੈ, ਇਸ ਰਾਹੀਂ ਕੀਤਾ ਗਿਆ ਇਲਾਜ ਕਿੰਨਾ ਕੁ ਦਰੁਸਤ ਹੈ, ਸਬੰਧੀ ਸਮਾਗਮ 'ਚ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ |
ਪਿਛਲੀ ਖ਼ਬਰ 'ਚਾਨਣ ਦੇ ਵਣਜਾਰੇ' ਸਮਾਗਮ ਕੱਲ੍ਹ ਅਗਲੀ ਖ਼ਬਰ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਲੋਕ ਲਹਿਰ ਚੱਲੀ-ਦਿਲਰਾਜ ਸਿੰਘ ਭੂੰਦੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।