29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਚੇਅਰਮੈਨੀ ਦੀ ਚੋਣ ਦੌਰਾਨ ਲੋਕ ਫਤਵੇ ਦੇ ਨਿਰਾਦਰ ਦਾ 2027 'ਚ ਲੋਕ ਲੈਣਗੇ ਹਿਸਾਬ-ਕਿ੍ਸ਼ਨ ਸਿੰਘ ਭਾਗੀਵਾਂਦਰ <br/>

ਅਜੀਤ ਡੈਸਕ 26-03-2026
ਤਲਵੰਡੀ ਸਾਬੋ, 25 ਮਾਰਚ (ਰਣਜੀਤ ਸਿੰਘ ਰਾਜੂ)-ਬਲਾਕ ਸੰਮਤੀ ਤਲਵੰਡੀ ਸਾਬੋ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਦੌਰਾਨ ਬੀਤੇ ਕੱਲ੍ਹ ਜਿਵੇਂ ਸੱਤਾਧਿਰ ਆਮ ਆਦਮੀ ਪਾਰਟੀ ਨੇ ਨਿਯਮ ਕਾਨੂੰਨ ਨੂੰ ਛਿੱਕੇ ਟੰਗ ਕੇ ਬਹੁਮਤ ਨਾ ਹੁੰਦਿਆਂ ਹੋਇਆਂ ਵੀ ਅਫ਼ਸਰਸ਼ਾਹੀ 'ਤੇ ਦਬਾਅ ਬਣਾ ਕੇ ਆਪਣਾ ਚੇਅਰਮੈਨ ਤੇ ਉਪ ਚੇਅਰਮੈਨ ਐਲਾਨ ਦਿੱਤਾ ਉਹ ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣ 'ਚ ਲੋਕਾਂ ਵਲੋਂ ਦਿੱਤੇ ਗਏ ਫਤਵੇ ਦਾ ਨਿਰਾਦਰ ਹੋ ਨਿੱਬੜਿਆ ਤੇ ਇਸ ਦਾ ਹਿਸਾਬ ਲੋਕ 2027 ਚੋਣਾਂ ਮੌਕੇ 'ਆਮ ਆਦਮੀ ਪਾਰਟੀ' ਤੋਂ ਲੈਣਗੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿਛਲੇ ਸਮੇਂ ਤੋਂ ਹਲਕੇ ਅੰਦਰ ਕਾਂਗਰਸ ਵਲੋਂ ਸਰਗਰਮ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ | ਕਾਂਗਰਸੀ ਆਗੂ ਕਿ੍ਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਚੋਣ ਦੌਰਾਨ ਕਾਨੂੰਨ ਦੀਆਂ ਧੱਜੀਆਂ ਤਾਂ ਉਡਾਈਆਂ ਹੀ ਗਈਆਂ ਸਗੋਂ ਲੋਕਾਂ ਵਲੋਂ ਚੁਣੇ ਬਲਾਕ ਸੰਮਤੀ ਮੈਂਬਰਾਂ ਨਾਲ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਅਜਿਹਾ ਵਤੀਰਾ ਅਪਨਾਇਆ ਗਿਆ ਜਿਵੇਂ ਉਹ ਕੋਈ ਜ਼ਰਾਇਮ ਪੇਸ਼ਾ ਲੋਕ ਹੋਣ | ਉਨ੍ਹਾਂ ਕਿਹਾ ਕਿ ਇੰਨ੍ਹੀ ਧੱਕੇਸ਼ਾਹੀ ਕਦੇ ਵੀ ਲੋਕ ਬਰਦਾਸ਼ਤ ਨਹੀਂ ਕਰਦੇ ਤੇ ਆਮ ਆਦਮੀ ਪਾਰਟੀ ਨੂੰ ਇੰਨ੍ਹਾਂ ਧੱਕਿਆਂ ਦੀ ਕੀਮਤ ਅਦਾ ਕਰਨੀ ਪਵੇਗੀ ਜਦੋਂ 2027 ਵਿਧਾਨ ਸਭਾ ਚੋਣਾਂ ਚ 'ਆਪ' ਆਗੂ ਲੋਕਾਂ ਦੇ ਦਰਬਾਰ ਪਹੁੰਚਣਗੇ ਤਾਂ ਲੋਕ ਹਰ ਧੱਕੇਸ਼ਾਹੀ ਦਾ ਹਿਸਾਬ ਮੰਗਣਗੇ ਤੇ ਜਵਾਬ ਨਾ ਮਿਲਣ ਦੀ ਸੂਰਤ 'ਚ ਇੰਨ੍ਹਾਂ ਦਾ ਬਿਸਤਰਾ ਗੋਲ ਕਰ ਦੇਣਗੇ |

ਪਿਛਲੀ ਖ਼ਬਰ ਸਰਕਾਰ ਮਿਊਾਸਪਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ-ਸੂਬਾਈ ਕਨਵੈਕਸ਼ਨ 5 ਨੂੰ ਅਗਲੀ ਖ਼ਬਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।