29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਦੁੱਖ ਸਾਂਝਾ

ਪਿੰਡ ਆਕਲੀਆ ਕਲਾਂ ਮਿ੍ਤਕ ਬਲਦੇਵ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਅਤੇ ਹੋਰ | (ਸੱਜੇ) ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਚੇਤ ਸਿੰਘ ਵਾਲਾ ਵਿਖੇ ਮਾਸਟਰ ਭਰਪੂਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ | ਤਸਵੀਰ : ਬਲਦੇਵ ਸੰਧੂ <br/> 26-03-2026
ਮਹਿਮਾ ਸਰਜਾ, 25 ਮਾਰਚ (ਬਲਦੇਵ ਸੰਧੂ): ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਹਲਕਾ ਭੁੱਚੋ ਦੇ ਦਿਹਾਤੀ ਖੇਤਰਾਂ ਦੇ ਵੱਖ-ਵੱਖ ਪਿੰਡਾਂ ਵਿਚ ਮਿ੍ਤਕਾਂ ਦੇ ਘਰ ਪਹੁੰਚ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਮਹਿਮਾ ਸਵਾਈ ਦੇ ਕੋਠੇ ਸਪੂਰਾ ਸਿੰਘ ਵਾਲੇ ਦੇ ਸਰਪੰਚ ਇਕਬਾਲ ਸਿੰਘ ਦੇ ਪਿਤਾ ਅਨਾਮ ਸਿੰਘ ਬਰਾੜ, ਕੋਠੇ ਚੇਤ ਸਿੰਘ ਵਾਲਾ ਦੇ ਮਾਸਟਰ ਭਰਪੂਰ ਸਿੰਘ ਬਰਾੜ, ਪਿੰਡ ਅਬਲੂ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਅਤੇ ਪਿੰਡ ਆਕਲੀਆਂ ਖ਼ੁਰਦ ਦੇ ਜਥੇਦਾਰ ਭਲਵਿੰਦਰ ਸਿੰਘ ਭਿੰਡਰ ਦੇ ਪਿਤਾ ਬਲਦੇਵ ਸਿੰਘ ਬਰਾੜ ਦੇ ਦੇਹਾਂਤ 'ਤੇ ਡੂੰਘਾ ਸੋਗ ਪ੍ਰਗਟਾਇਆ | ਹਰਸਿਮਰਤ ਕੌਰ ਬਾਦਲ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਇਹ ਵੱਡਾ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ | ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਸੇਵਾਮਈ ਖੇਤਰ ਵਿਚ ਇਨ੍ਹਾਂ ਵਿਅਕਤੀਆਂ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਸੀ ਅਤੇ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਇੰਚਾਰਜ ਦਲਜੀਤ ਸਿੰਘ ਗੁਰੂ, ਸੁਖਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ ਸਿਕੰਦਰ ਸਿੰਘ ਬਰਾੜ, ਬਲਾਕ ਸਮਿਤੀ ਦੇ ਚੇਅਰਮੈਨ ਸੁਖਪ੍ਰੀਤ ਕੌਰ ਭੋਖੜਾ, ਵਾਈਸ ਚੇਅਰਮੈਨ ਭੋਲਾ ਸਿੰਘ ਅਬਲੂ, ਸਵਰਨ ਸਿੰਘ ਆਕਲੀਆ, ਗਰਦੌਰ ਸਿੰਘ ਸੰਧੂ, ਸੁਖਰਾਜ ਸਿੰਘ ਰਾਜੀ ਸੇਖੋਂ, ਅਮਰਜੀਤ ਸਿੰਘ ਜੰਡਾਂਵਾਲਾ, ਇਕਬਾਲ ਸਿੰਘ ਬਰਕੰਦੀ, ਰਾਜਾ ਸਿੰਘ ਸਾਬਕਾ ਸਰਪੰਚ, ਜਗਮੀਤ ਸਿੰਘ ਭੋਖੜਾ ਸਾਬਕਾ, ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਕੋਠੇ ਚੇਤ ਸਿੰਘ, ਜਗਤਾਰ ਸਿੰਘ ਤਾਰਾ ਕੋਠੇ ਫੂਲਾ ਸਿੰਘ, ਠਾਣਾ ਸਿੰਘ ਕਿਲੀ, ਸੁਖਵਿੰਦਰ ਸਿੰਘ ਛਿੰਦਾ ਸਾਬਕਾ ਸਰਪੰਚ, ਬਲਕਰਨ ਸਿੰਘ ਨੰਬਰਦਾਰ ਮਹਿਮਾ ਭਗਵਾਨਾ, ਸਾਬਕਾ ਸਰਪੰਚ ਸਰਬਜੀਤ ਸ਼ਰਮਾ, ਆਕਾਸ਼ਦੀਪ ਸਿੰਘ ਅਬਲੂ ਸਰਪੰਚ ਸੁਖਚੈਨ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਪਾਲ ਸਿੰਘ ਗੰਗਾ ਮਨਦੀਪ ਸਿੰਘ ਗੰਗਾ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਸਿੰਘ ਬਰਕੰਦੀ, ਇਕਬਾਲ ਸਿੰਘ ਸਰਪੰਚ ਕੋਠੇ ਸਪੂਰਾ ਸਿੰਘ ਵਾਲੇ, ਬਲਾਕ ਸੰਮਤੀ ਮੈਂਬਰ ਰਾਜਪਾਲ ਸਿੰਘ ਆਕਲੀਆ ਮੌਜੂਦ ਸਨ |
ਪਿਛਲੀ ਖ਼ਬਰ ਚੇਅਰਮੈਨੀ ਦੀ ਚੋਣ ਦੌਰਾਨ ਲੋਕ ਫਤਵੇ ਦੇ ਨਿਰਾਦਰ ਦਾ 2027 'ਚ ਲੋਕ ਲੈਣਗੇ ਹਿਸਾਬ-ਕਿ੍ਸ਼ਨ ਸਿੰਘ ਭਾਗੀਵਾਂਦਰ <br/> ਅਗਲੀ ਖ਼ਬਰ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲੋਕ ਅਦਾਲਤ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।