20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਸ਼ਵ ਕਾਲਾ ਮੋਤੀਆ ਹਫ਼ਤਾ 8 ਤੋਂ 14 ਮਾਰਚ ਤੱਕ ਮਨਾਇਆ ਜਾਵੇਗਾ-ਸਿਵਲ ਸਰਜਨ

ਅਜੀਤ ਡੈਸਕ 07-03-2026
ਮਾਨਸਾ, 6 ਮਾਰਚ (ਵਿ.ਪ੍ਰਤੀ)-ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਕਾਲਾ ਮੋਤੀਆ ਹਫ਼ਤਾ 8 ਤੋਂ 14 ਮਾਰਚ ਤੱਕ ਮਨਾਇਆ ਜਾਵੇਗਾ, ਜਿਸ ਤਹਿਤ ਆਮ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ | ਡਾ. ਰਾਏ ਨੇ ਦੱਸਿਆ ਕਿ ਅਸਾਧਾਰਨ ਸਿਰ ਦਰਦ ਜਾਂ ਅੱਖਾਂ 'ਚ ਦਰਦ, ਪੜ੍ਹਨ ਲਈ ਐਨਕਾਂ ਦਾ ਵਾਰ-ਵਾਰ ਨੰਬਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਾ ਦਿਸਣਾ, ਅੱਖਾਂ 'ਚ ਦਰਦ ਤੇ ਲਾਲੀ ਦੇ ਨਾਲ ਅਚਾਨਕ ਦਿ੍ਸ਼ਟੀ ਦਾ ਕਮਜ਼ੋਰ ਹੋਣਾ, ਦਿ੍ਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਕਾਲਾ ਮੋਤੀਆ ਦੇ ਲੱਛਣ ਹਨ | ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਹੋਣ 'ਤੇ ਅੱਖਾਂ ਦਾ ਦਬਾਅ ਦੀ ਜਾਂਚ ਕਰਵਾਉਣੀ ਚਾਹੀਦੀ ਹੈ |
ਭਾਰਤ ਮੁਕਤੀ ਮੋਰਚਾ ਨੇ ਡੀ.ਸੀ. ਨੂੰ ਦਿੱਤਾ ਮੰਗ-ਪੱਤਰ
ਮਾਨਸਾ, 6 ਮਾਰਚ (ਸ.ਰਿ.)-ਕੇਂਦਰ ਸਰਕਾਰ ਵਲੋਂ ਕੈਬਨਿਟ 'ਚ ਓ.ਬੀ.ਸੀ. ਜਾਤੀ ਆਧਾਰਿਤ ਗਿਣਤੀ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਓ.ਬੀ.ਸੀ. ਜਾਤੀਆਂ ਦਾ ਕਾਲਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਭਾਰਤ ਮੁਕਤੀ ਮੋਰਚਾ ਅਤੇ ਰਾਸ਼ਟਰੀ ਪਛੜਾ ਵਰਗ ਮੋਰਚਾ ਵਲੋਂ ਦੇਸ਼ ਦੇ 725 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਸ਼ਟਰੀ ਵਿਆਪੀ ਲੜੀਵਾਰ ਅੰਦੋਲਨ ਤਹਿਤ ਮੰਗ ਪੱਤਰ ਦਿੱਤੇ ਜਾ ਰਹੇ ਹਨ | ਇਸੇ ਤਹਿਤ ਭਾਰਤ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ | ਆਗੂ ਨੇ ਪੱਤਰ ਦਿੰਦਿਆਂ ਰਾਸ਼ਟਰੀ ਪੱਧਰ 'ਤੇ ਜਨਗਣਨਾ ਕਰਨ ਲਈ ਓ.ਬੀ.ਸੀ. ਜਾਤੀ ਆਧਾਰਿਤ ਕਾਲਮ ਬਣਾ ਕੇ ਓ.ਬੀ.ਸੀ. ਜਾਤੀ ਆਧਾਰਿਤ ਗਿਣਤੀ ਕਰਨ, ਸੁਪਰੀਮ ਕੋਰਟ ਵਲੋਂ ਪੈਰਵਾਈ ਕਰ ਕੇ ਇਸ 'ਤੇ ਰੋਕ ਲਗਾ ਕੇ ਇਕੁਇਟੀ ਰੈਗੂਲੇਸ਼ਨ ਲਾਗੂ ਕਰਨ ਅਤੇ 2011 ਤੋਂ ਨਿਯੁਕਤ ਸਾਰੇ ਅਧਿਆਪਕਾਂ ਨੂੰ ਟੈੱਟ ਮੁਕਤ ਕਰਨ ਦੀ ਮੰਗ ਕੀਤੀ | ਇਸ ਮੌਕੇ ਭੀਮ ਸਿੰਘ ਭੁਪਾਲ, ਰਾਮਬਖਸ਼ ਸਿੰਘ, ਡਾ. ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੁਜ਼ਗਾਰ ਅਧਿਕਾਰ ਗਰੰਟੀ ਦੀ ਮੰਗ ਸੰਬੰਧੀ ਮਾਨਸਾ ਵਿਖੇ ਵਿਦਿਆਰਥੀ-ਨੌਜਵਾਨ ਕਨਵੈੱਨਸ਼ਨ 23 ਨੂੰ <br/> ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।