20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਅਜੀਤ ਡੈਸਕ 07-03-2026
ਗੋਨਿਆਣਾ, 6 ਮਾਰਚ (ਲਛਮਣ ਦਾਸ ਗਰਗ)-ਗੋਨਿਆਣਾ ਬਾਜਾਖਾਨਾ ਸੰਪਰਕ ਸੜਕ ਮਾਰਗ 'ਤੇ ਪਿੰਡ ਬਲਾਹੜ ਵਿੰਝੂ ਦੇ ਗੁਰਦੁਆਰਾ ਸਾਹਿਬ ਨੇੜੇ ਅੱਜ ਸਵੇਰ ਸਮੇਂ ਹੋਏ ਸੜਕ ਹਾਦਸੇ ਵਿਚ ਇਕ ਮਜ਼ਦੂਰ ਵਿਅਕਤੀ ਦੀ ਮੌਤ ਹੋ ਗਈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਮਜ਼ਦੂਰ ਵਿਅਕਤੀ ਗੁਲਜ਼ਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੋਨਿਆਣਾ ਕਲਾਂ ਆਪਣੇ ਮੋਟਰ ਸਾਈਕਲ 'ਤੇ ਖੜਾ ਹੋ ਕੇ ਪਿੰਡ ਬਲਾਹੜ ਵਿੰਝੂ ਦੇ ਗੁਰਦੁਆਰਾ ਸਾਹਿਬ ਕੋਲ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਐਨੇ ਨੂੰ ਇਕ ਅਣਪਛਾਤੇ ਤੇਲ ਟੈਂਕਰ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਤੇਜ਼ ਰਫ਼ਤਾਰ ਤੇਲ ਟੈਕਰ ਨਾਲ ਉਕਤ ਵਿਅਕਤੀ ਕਿਸੇ ਤਰ•ਾਂ ਟੈਂਕਰ ਦੀ ਫੇਟ ਵਿਚ ਆ ਗਿਆ | ਜਿਸ ਦੌਰਾਨ ਗੁਲਜ਼ਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਕਤ ਹਾਦਸੇ ਤੋਂ ਬਾਅਦ ਤੇਲ ਟੈਕਰ ਚਾਲਕ ਸਮੇਤ ਗੱਡੀ ਫ਼ਰਾਰ ਹੋ ਗਿਆ | ਸੂਚਨਾ ਮਿਲਣ 'ਤੇ ਸਹਾਰਾ ਵੈਲਫੈਅਰ ਕਲੱਬ ਬਠਿੰਡਾ ਅਤੇ ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਵੀ ਪਹੁੰਚ ਗਈ | ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਸੰਸਥਾ ਦੇ ਵਰਕਰ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਵਿਖੇ ਲੈ ਗਏ ਅਤੇ ਮਿ੍ਤਕ ਦੇ ਪਰਿਵਾਰਿਕ ਮੈਂਬਰ ਵੀ ਪਹੁੰਚ ਗਏ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਪਿਛਲੀ ਖ਼ਬਰ ਵਿਸ਼ਵ ਕਾਲਾ ਮੋਤੀਆ ਹਫ਼ਤਾ 8 ਤੋਂ 14 ਮਾਰਚ ਤੱਕ ਮਨਾਇਆ ਜਾਵੇਗਾ-ਸਿਵਲ ਸਰਜਨ ਅਗਲੀ ਖ਼ਬਰ 3000 ਨਸ਼ੇ ਦੀਆਂ ਗੋਲੀਆਂ ਸਣੇ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।