08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬ੍ਰਹਮਲੀਨ ਸੰਤ ਓਮ ਪ੍ਰਕਾਸ਼ ਦਾਸ ਦੀ 13ਵੀਂ ਬਰਸੀ ਮਨਾਈ

ਅਜੀਤ ਡੈਸਕ 02-02-2026
ਭੀਖੀ, 1 ਫਰਵਰੀ (ਸਹੋਤਾ)- ਡੇਰਾ ਬਾਬਾ ਰੰਬ ਲੋਕ ਵਿਖੇ ਬ੍ਰਹਮੀਨ ਸੰਤ ਓਮ ਪ੍ਰਕਾਸ਼ ਦਾਸ ਦੀ 13ਵੀਂ ਬਰਸੀ ਮੌਕੇ ਸ਼੍ਰੀ ਸਿਧਾਂਤ ਸਾਗਰ ਦੇ ਅਖੰਡ ਪਾਠ ਇਕੋਤਰੀ ਦੇ ਭੋਗ ਉਪਰੰਤ ਜਿੱਥੇ ਸੰਗਤਾਂ ਲਈ ਅਟੁੱਟ ਲੰਗਰ ਵਰਤਾਏ ਗਏ ਉੱਥੇ ਵੱਖ-ਵੱਖ ਸੰਪਰਦਾਇਆਂ ਦੇ ਸੰਤਾਂ ਨੂੰ ਸਤਿਕਾਰ ਸਹਿਤ ਦਕਸ਼ਨਾ ਭੇਂਟ ਕੀਤੀ ਗਈ | ਡੇਰਾ ਮੁਖੀ ਬਾਬਾ ਸੁਖਰਾਜ ਦਾਸ ਨੇ ਦੱਸਿਆ ਕਿ ਡੇਰਾ ਬਾਬਾ ਰੰਬ ਲੋਕ ਵਲੋਂ ਹਰ ਸਾਲ ਬਾਬਾ ਓਮ ਪ੍ਰਕਾਸ਼ ਦਾਸ , ਬਾਬਾ ਸੰਤ ਰਾਮ , ਸਿੱਧ ਬਾਬਾ ਮਧੂਲੀਆਂ ਅਤੇ ਸੰਤ ਬਾਬਾ ਭਜਨ ਦਾਸ ਦੀ ਯਾਦ 'ਚ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ | ਇਸ ਦਰਮਿਆਨ ਸਮੁੱਚਾ ਮਾਲਵਾ ਅਤੇ ਹਰਿਆਣਾ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਇਸ ਮੌਕੇ ਅੰਮਿ੍ਤਪਾਲ ਬਾਵਾ, ਵੀਰਮ ਬਾਵਾ, ਬੰਸ਼ਪ੍ਰਤਾਪ ਬਾਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨਾਂ ਵਲੋਂ ਸਿਵਲ ਸਕੱਤਰੇਤ ਬਠਿੰਡਾ ਦਾ ਦਿਨ-ਰਾਤ ਘਿਰਾਓ 6 ਤੋਂ <br/> ਅਗਲੀ ਖ਼ਬਰ ਸੀ.ਪੀ.ਆਈ. ਵਲੋਂ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।