04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਾਨਸਾ ਜ਼ਿਲੇ੍ਹ 'ਚ ਬਾਰਿਸ਼ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਮਿਲੀ ਰਾਹਤ <br/>

ਅਜੀਤ ਡੈਸਕ 24-01-2026
ਮਾਨਸਾ, 23 ਜਨਵਰੀ (ਰਾਵਿੰਦਰ ਸਿੰਘ ਰਵੀ)- ਅੱਜ ਤੜਕਸਾਰ ਜ਼ਿਲੇ੍ਹ ਦੇ ਕਈ ਹਿੱਸਿਆਂ 'ਚ ਪਈ ਭਰਵੀਂ ਬਾਰਸ਼ ਨੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਦਿਵਾ ਦਿੱਤੀ ਹੈ | ਮੀਂਹ ਨੇ ਜਿੱਥੇ ਸ਼ਹਿਰਾਂ ਤੇ ਕਸਬਿਆਂ ਨੂੰ ਜਲ ਥਲ ਕਰ ਦਿੱਤਾ ਉੱਥੇ ਸੀਵਰੇਜ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ | ਇਹ ਵੱਖਰੀ ਗੱਲ ਹੈ ਕਿ ਮਾਨਸਾ ਸਮੇਤ ਕਈ ਸ਼ਹਿਰਾਂ 'ਚ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਲਿਆਂਦਾ ਹੋਇਆ ਹੈ ਅਤੇ ਹੁਣ ਮੀਂਹ ਦਾ ਪਾਣੀ ਸੀਵਰੇਜ ਦੇ ਪਾਣੀ 'ਚ ਮਿਕਸ ਹੋਣ ਕਰ ਕੇ ਅਗਲੇ ਦਿਨਾਂ 'ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣੇਗਾ | ਨੀਵੀਂਆਂ ਥਾਵਾਂ 'ਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਨੱਕ, ਗਲੇ ਤੇ ਹੋਰ ਬਿਮਾਰੀਆਂ ਨਾਲ ਲੋਕ ਪੀੜਤ ਸਨ ਪਰ ਬਾਰਸ਼ ਪੈਣ ਨਾਲ ਉਕਤ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ |

ਪਿਛਲੀ ਖ਼ਬਰ ਕੰਮ-ਕਾਜੀ ਸਥਾਨਾਂ 'ਤੇ ਔਰਤਾਂ ਦੀ ਸੁਰੱਖਿਆ ਲਈ ਅੰਦਰੂਨੀ ਅਤੇ ਲੋਕਲ ਏਰੀਆ ਕਮੇਟੀਆਂ ਦਾ ਗਠਨ ਕਾਨੰੂਨਨ ਜ਼ਰੂਰੀ-ਐਡ. ਭਾਟ... ਅਗਲੀ ਖ਼ਬਰ ਪਿੰਡ ਸੰਗਤ ਕਲਾਂ ਵਾਸੀਆਂ ਨੇ ਵਿੱਢਿਆ 'ਪਿੰਡ ਨਸ਼ਾ ਮੁਕਤ' ਕਰਨ ਦਾ ਵੱਡਾ ਉਪਰਾਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।