ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾ ਚੌਥ ਮੌਕੇ ਲੱਗੀਆਂ ਰੌਣਕਾਂ ਸੁਹਾਗਣਾਂ ਨੇ ਪਤੀ ਦੀ ਲੰਮੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਿਆ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਨੂੰ ਲੈ ਕੇ ਸੁਹਾਗਣਾਂ ਵਲੋਂ ਅੱਜ ਕਰਵਾ ਚੌਥ ਦਾ ਵਰਤ ਸ਼ਰਧਾ ਤੇ ਉਤਸ਼ਾਹ ਨਾਲ ਰੱਖਿਆ ਗਿਆ। ਔਰਤਾਂ ਨੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਰਤ ਰੱਖਦਿਆਂ ਕਰਵਾ ਚੌਥ ਦੀ ਕਥਾ ਸੁਣੀ ਅਤੇ ਪੂਜਾ-ਅਰਚਨਾ ਕੀਤੀ।
ਅਜੀਤ ਡੈਸਕ
30-10-2026