ਮੁੱਖ ਸੜਕ ਬਣਾਉਣ ਲਈ ਲਗਾਏ ਗਏ ਬੈਰੀਕੇਡਾਂ ਨੂੰ ਸਾਬਕਾ ਚੇਅਰਮੈਨ ਨੇ ਪੁੱਟਿਆ
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ’ਤੇ ਬੀਤੀ ਰਾਤ ਉਸ ਸਮੇਂ ਸਥਿਤੀ ਤਨਾਣਪੂਰਨ ਬਣ ਗਈ ਜਦ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਮੋੜ ਵਲੋਂ ਤਿੰਨਕੋਣੀ ਰੋਡ ਅਤੇ ਹੀਰੋ ਹਾਡਾਂ ਏਜੰਸੀ ਨਜ਼ਦੀਕ ਸੜਕ ਬਣਾਉਣ ਲਈ ਲਗਾਏ ਗਏ ਬੈਰੀਕੇਟ ਨੂੰ ਪੁੱਟ ਦਿੱਤਾ। ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਨੂੰ ਬਣਾਉਣ ਲਈ ਸੜਕ ਬੰਦ ਕਰ ਦਿੱਤੀ ਗਈ ਸੀ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਸਨ।
ਸ
ਸਾਬਕਾ ਚੇਅਰਮੈਨ ਜਸਪਾਲ ਸਿੰਘ ਮੋੜ।
19-10-2026
ਕੋਟਕਪੂਰਾ, 18 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ’ਤੇ ਬੀਤੀ ਰਾਤ ਉਸ ਸਮੇਂ ਸਥਿਤੀ ਤਨਾਣਪੂਰਨ ਬਣ ਗਈ ਜਦ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਮੋੜ ਵਲੋਂ ਤਿੰਨਕੋਣੀ ਰੋਡ ਅਤੇ ਹੀਰੋ ਹਾਡਾਂ ਏਜੰਸੀ ਨਜ਼ਦੀਕ ਸੜਕ ਬਣਾਉਣ ਲਈ ਲਗਾਏ ਗਏ ਬੈਰੀਕੇਟ ਨੂੰ ਪੁੱਟ ਦਿੱਤਾ। ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਨੂੰ ਬਣਾਉਣ ਲਈ ਸੜਕ ਬੰਦ ਕਰ ਦਿੱਤੀ ਗਈ ਸੀ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆ ਰਹੀਆਂ ਸਨ। ਸਾਬਕਾ ਚੇਅਰਮੈਨ ਜਸਪਾਲ ਸਿੰਘ ਮੋੜ ਨੇ ਦੱਸਿਆ ਕਿ ਬਿਨਾਂ ਵਿਉਂਤਬੰਦੀ ਤੋਂ ਮੌਜੂਦਾ ਸਰਕਾਰ ਨੇ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਜਾਂਦੀ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਹੈ, ਜਦਕਿ ਇਸ ਸਬੰਧੀ ਉਨ੍ਹਾਂ ਨਾ ਤਾਂ ਕੋਈ ਦਿਸ਼ਾ ਨਿਰਦੇਸ਼ ਵਾਲੇ ਸਾਈਨ ਬੋਰਡ ਲਗਾਏ ਹਨ, ਜਿਸ ਨਾਲ ਰਾਹਗੀਰ ਨੂੰ ਲੰਘਣ ਸਮੇਂ ਕਾਫ਼ੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਬਣੀਆਂ ਸੜਕਾਂ ਨੂੰ ਬਣਾਉਣ ਵਾਸਤੇ ਪਹਿਲਾ ਰੋਡ ਮੈਪ ਤਿਆਰ ਕੀਤਾ ਜਾਂਦਾ ਸੀ ਤਾਂ ਜੋ ਰਾਹਗੀਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਦੂਰ ਦੁਰਾਡੀਓ ਆਉਂਦੇ ਵਾਹਨ ਆਪਣੀ ਮੰਜ਼ਿਲ ਸਹੀ ਤਰੀਕੇ ਨਾਲ ਪੁੱਜ ਸਕਣ। ਸਾਬਕਾ ਚੇਅਰਮੈਨ ਨੇ ਕਿਹਾ ਬਿਨਾਂ ਰੋਡ ਮੈਪ ਤਿਆਰ ਕਰਕੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।