ਜੈਕੋਬਿਨ ਓਵਰਸੀਜ਼ ਮਲੋਟ ਦਾ ਲਾਇਸੰਸ ਕੀਤਾ ਰੱਦ
ਮਲੋਟ, 16 ਅਕਤੂਬਰ (ਪਾਟਿਲ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ/ਐਸ ਜੈਕੋਬਿਨ ਓਵਰਸੀਜ਼ ਓਲਡ ਆਫ਼ਿਸ ਚੌਂਕ ਪਹਿਲੀ ਮੰਜ਼ਿਲ ਡੀ ਕੋਟ ਬਿਲਡਿੰਗ ਦੇ ਉਪਰ ਮਲੋਟ ਦੇ ਸੰਚਾਲਕ ਤਸਵੀਰ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਛਾਪਿਆਂਵਾਲੀ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਤੀ ਬੇਨਤੀ ਦੇ ਆਧਾਰ ’ਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੇ ਸੈਕਸ਼ਨ 6. (1) ਦੇ ਤਹਿਤ ਐਮ/ਐਸ ਜੈਕੋਬਿਨ ਓਵਰਸੀਜ਼ ਓਲਡ ਆਫ਼ਿਸ ਚੌਂਕ ਪਹਿਲੀ ਮੰਜ਼ਿਲ ਡੀ ਕੋਟ ਬਿਲਡਿੰਗ ਦੇ ਉਪਰ ਮਲੋਟ ਦਾ ਲਾਇਸੰਸ ਰੱਦ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਕੁਮਾਰ ਪੰਚਾਲ।
17-10-2026