16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਨਾਇਬ ਤਹਿਸੀਲਦਾਰ ਅੰਜੂ ਬਾਲਾ ਵਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ

ਰੁਪਾਣਾ, 15 ਅਕਤੂਬਰ (ਜਗਜੀਤ ਸਿੰਘ)-ਬੀਤੀ ਸਵੇਰੇ ਤਕਰੀਬਨ ਤਿੰਨ ਵਜੇ ਪਈ ਬਾਰਿਸ਼ ਤੇ ਭਾਰੀ ਗ਼ੜੇਮਾਰੀ ਕਾਰਨ ਪਿੰਡ ਰੁਪਾਣਾ, ਧਿਗਾਣਾ, ਦਬੜਾ, ਤਾਮਕੋਟ, ਫੂਲੇਵਾਲਾ, ਸੋਥਾ, ਚੱਕ ਦੂਹੇਵਾਲਾ, ਮਹਿਰਾਜਵਾਲਾ, ਸੋਥਾ ਆਦਿ ਦੇ ਕਿਸਾਨਾਂ ਦੀ ਪੱਕੀ ਝੋਨੇ ਅਤੇ ਹਰੇ ਚਾਰੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ। ਇਸ ਦੇ ਮੱਦੇਨਜ਼ਰ ਨਾਇਬ ਤਹਿਸੀਲਦਾਰ ਅੰਜੂ ਬਾਲਾ ਵਲੋਂ ਇਨ੍ਹਾਂ ਪਿੰਡ ਵਿਚ ਜਾ ਕੇ ਖੇਤਾਂ ਵਿਚ ਦੌਰਾ ਕੀਤਾ ਗਿਆ।

ਅਜੀਤ ਡੈਸਕ 16-10-2026
ਰੁਪਾਣਾ, 15 ਅਕਤੂਬਰ (ਜਗਜੀਤ ਸਿੰਘ)-ਬੀਤੀ ਸਵੇਰੇ ਤਕਰੀਬਨ ਤਿੰਨ ਵਜੇ ਪਈ ਬਾਰਿਸ਼ ਤੇ ਭਾਰੀ ਗ਼ੜੇਮਾਰੀ ਕਾਰਨ ਪਿੰਡ ਰੁਪਾਣਾ, ਧਿਗਾਣਾ, ਦਬੜਾ, ਤਾਮਕੋਟ, ਫੂਲੇਵਾਲਾ, ਸੋਥਾ, ਚੱਕ ਦੂਹੇਵਾਲਾ, ਮਹਿਰਾਜਵਾਲਾ, ਸੋਥਾ ਆਦਿ ਦੇ ਕਿਸਾਨਾਂ ਦੀ ਪੱਕੀ ਝੋਨੇ ਅਤੇ ਹਰੇ ਚਾਰੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ। ਇਸ ਦੇ ਮੱਦੇਨਜ਼ਰ ਨਾਇਬ ਤਹਿਸੀਲਦਾਰ ਅੰਜੂ ਬਾਲਾ ਵਲੋਂ ਇਨ੍ਹਾਂ ਪਿੰਡ ਵਿਚ ਜਾ ਕੇ ਖੇਤਾਂ ਵਿਚ ਦੌਰਾ ਕੀਤਾ ਗਿਆ। ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਗਿਰਦਾਵਰੀ ਕਰਵਾ ਕੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ, ਸਿਮਰਜੀਤ ਸਿੰਘ ਮਾਨ ਲੱਖੇਵਾਲੀ, ਲਾਭ ਸਿੰਘ ਮਹਾਂਬੱਧਰ, ਬਲਾਕ ਸੰਮਤੀ ਮੈਂਬਰ ਰਜਨੀਸ਼ ਕੁਮਾਰ ਗਰਗ, ਗੁਰਪ੍ਰੀਤ ਸਿੰਘ ਸੇਖੋਂ, ਸਰਪੰਚ ਅਮਨਪ੍ਰੀਤ ਕੌਰ, ਪੰਚ ਹਰਜਿੰਦਰ ਸਿੰਘ ਸੇਖੋਂ, ਜੰਗੀਰ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ , ਛਿੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਤਹਿ ਬਾਦਲ ਵਲੋਂ ਮੰਡੀ ਕਿੱਲਿਆਂਵਾਲੀ ’ਚ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ 18 ਨੂੰ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਹੋਰ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।