ਗਿੱਦੜਬਾਹਾ ਦੀ ਮੋਨਿਕਾ ਨੇ ਕੁਸ਼ਤੀ ’ਚ ਸੋਨ ਤਗਮਾ ਜਿੱਤਿਆ
ਗਿੱਦੜਬਾਹਾ, 11 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈਆਂ 70ਵੀਆਂ ਸਕੂਲੀ ਖੇਡਾਂ ਵਿਚ ਬਾਬਾ ਗੰਗਾ ਰਾਮ ਕੁਸ਼ਤੀ ਅਖਾੜਾ ਦੀ ਖਿਡਾਰਨ ਮੋਨਿਕਾ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਕੁਸ਼ਤੀ ਅਖਾੜਾ ਬਾਬਾ ਗੰਗਾ ਰਾਮ ਵਿਖੇ ਪਹੁੰਚਣ ’ਤੇ ਮੋਨਿਕਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਕੁਸ਼ਤੀ ਖਿਡਾਰਨ ਮੋਨਿਕਾ ਨੂੰ ਸਨਮਾਨਿਤ ਕਰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਅਤੇ ਅਖਾੜੇ ਦੇ ਪ੍ਰਬੰਧਕ। ਤਸਵੀਰ: ਸ਼ਿਵਰਾਜ ਸਿੰਘ ਬਰਾੜ
12-10-2026