08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕਲਿੰਗ ਦੀ ਧਰਤੀ ’ਤੇ 14 ਅਕਤੂਬਰ ਨੂੰ ਹੋਵੇਗਾ ਵਿਸ਼ਾਲ ਧੰਮ ਦੀਕਸ਼ਾ ਸਮਾਰੋਹ

ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਰਾਸ਼ਟਰੀ ਬੁੱਧ ਮਹਾਂ ਸਭਾ ਵਲੋਂ ਸੰਸਥਾ ਦੇ 20ਵੇਂ ਰਾਸ਼ਟਰੀ ਅਧਿਵੇਸ਼ਨ ਦੇ ਮੌਕੇ 14 ਅਕਤੂਬਰ ਨੂੰ ਸਵੇਰੇ 10 ਵਜੇ ਸਚਿਵਾਲਿਆ ਸੇਵਾ ਸੰਘ ਮੈਦਾਨ (ਓ. ਐਸ.

ਅਜੀਤ ਡੈਸਕ 08-10-2026
ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਰਾਸ਼ਟਰੀ ਬੁੱਧ ਮਹਾਂ ਸਭਾ ਵਲੋਂ ਸੰਸਥਾ ਦੇ 20ਵੇਂ ਰਾਸ਼ਟਰੀ ਅਧਿਵੇਸ਼ਨ ਦੇ ਮੌਕੇ 14 ਅਕਤੂਬਰ ਨੂੰ ਸਵੇਰੇ 10 ਵਜੇ ਸਚਿਵਾਲਿਆ ਸੇਵਾ ਸੰਘ ਮੈਦਾਨ (ਓ.ਐਸ.ਐਸ.ਏ. ਗਰਾਊਂਡ) ਯੂਨਿਟ-3 ਭੁਵਨੇਸ਼ਵਰ (ਉੜੀਸਾ) ਵਿਖੇ ਵਿਸ਼ਾਲ ਧੰਮ ਦੀਕਸ਼ਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਵਾਸੀ ਨਰਿੰਦਰ ਪਾਲ ਖਿੱਚੀ ਨੇ ਦੱਸਿਆ ਕਿ ਸਮਾਰੋਹ ਵਿਚ ਦੇਸ਼ ਦੇ ਲਗਪਗ 30 ਰਾਜਾਂ ਤੋਂ ਪ੍ਰਤੀਨਿਧੀ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਕਲਿੰਗ ਦੀ ਧਰਤੀ ਬੁੱਧ ਧੰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਕਲਿੰਗ ਯੁੱਧ ਦੇ ਭਿਆਨਕ ਵਿਨਾਸ਼ ਤੋਂ ਬਾਅਦ ਸਮਰਾਟ ਅਸ਼ੋਕ ਨੇ ਹਿੰਸਾ ਦਾ ਰਾਹ ਛੱਡ ਕੇ ਬੁੱਧ ਧੰਮ ਦੇ ਸ਼ਾਂਤੀ, ਸਮਾਨਤਾ ਤੇ ਲੋਕ-ਕਲਿਆਣ ਦੇ ਮਾਰਗ ਨੂੰ ਅਪਣਾਇਆ ਸੀ। ਨਰਿੰਦਰ ਪਾਲ ਖਿੱਚੀ ਨੇ ਸਮੁੱਚੇ ਸਮਾਜ ਨੂੰ 14 ਅਕਤੂਬਰ ਨੂੰ ਭੁਵਨੇਸ਼ਵਰ ਵਿਖੇ ਹੋਣ ਵਾਲੇ ਧੰਮ ਦੀਕਸ਼ਾ ਸਮਾਰੋਹ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਸੀ.ਪੀ.ਆਈ. ਤੇ ਸੀ.ਪੀ.ਆਈ. (ਐਮ) ਦੀ ਮੀਟਿੰਗ ਹੋਈ ਅਗਲੀ ਖ਼ਬਰ ਗੁਰਦੀਪ ਟੀਟੂ ਨੂੰ ਭਾਜਪਾ ਓ.ਬੀ.ਸੀ. ਮੋਰਚਾ ਦੀ ਨਵੀਂ ਟੀਮ ’ਚ ਸ਼ਾਮਿਲ ਹੋਣ ’ਤੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।