06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਗਸਰ ਮਾਈਨਰ ਉਪਰ ਬਣੇ ਅੰਗਰੇਜ਼ਾਂ ਵੇਲੇ ਦੇ ਬਣੇ ਪੁਲ ਦੀ ਹਾਲਤ ਬੇਹੱਦ ਖ਼ਰਾਬ

ਮੰਡੀ ਲੱਖੇਵਾਲੀ, 5 ਅਕਤੂਬਰ (ਮਿਲਖ ਰਾਜ)-ਮੰਡੀ ਲੱਖੇਵਾਲੀ ਨੂੰ ਇਲਾਕੇ ਦੇ ਦਰਜਨਾਂ ਪਿੰਡਾਂ ਨਾਲ ਜੋੜਦੇ ਤੇ ਪਿੰਡ ਕੋਲੋਂ ਲੰਘਦੇ ਭਾਗਸਰ ਮਾਈਨਰ ਉਪਰ ਬਣੇ ਅੰਗਰੇਜ਼ਾਂ ਵੇਲੇ ਦੇ ਬਣੇ ਪੁਲ ਦੀ ਹਾਲਤ ਬੇਹੱਦ ਖ਼ਰਾਬ ਹੋਈ ਪਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੁਲ ਬੇਹੱਦ ਭੀੜਾ, ਘੋਨਾ, ਉਚਾ ਅਤੇ ਖ਼ਤਰਨਾਕ ਢਲਾਨ ਹੋਣ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ।

ਅਜੀਤ ਡੈਸਕ 06-10-2026
ਮੰਡੀ ਲੱਖੇਵਾਲੀ, 5 ਅਕਤੂਬਰ (ਮਿਲਖ ਰਾਜ)-ਮੰਡੀ ਲੱਖੇਵਾਲੀ ਨੂੰ ਇਲਾਕੇ ਦੇ ਦਰਜਨਾਂ ਪਿੰਡਾਂ ਨਾਲ ਜੋੜਦੇ ਤੇ ਪਿੰਡ ਕੋਲੋਂ ਲੰਘਦੇ ਭਾਗਸਰ ਮਾਈਨਰ ਉਪਰ ਬਣੇ ਅੰਗਰੇਜ਼ਾਂ ਵੇਲੇ ਦੇ ਬਣੇ ਪੁਲ ਦੀ ਹਾਲਤ ਬੇਹੱਦ ਖ਼ਰਾਬ ਹੋਈ ਪਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੁਲ ਬੇਹੱਦ ਭੀੜਾ, ਘੋਨਾ, ਉਚਾ ਅਤੇ ਖ਼ਤਰਨਾਕ ਢਲਾਨ ਹੋਣ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਮਾਈਨਰ ਦੇ ਨਵੀਨੀਕਰਨ ਬਾਅਦ ਵਿਭਾਗ ਵਲੋਂ ਅੰਗਰੇਜ਼ਾਂ ਦੁਆਰਾ ਬਣਾਏ ਗਏ ਇਸ ਪੁਰਾਣੇ ਭੀੜੇ ਪੁਲ ਨੂੰ ਹੋਰ ਉਚਾ ਚੁੱਕ ਦਿੱਤਾ ਗਿਆ, ਜਿਸ ਨਾਲ ਇਹ ਪੁਲ ਹੋਰ ਖ਼ਤਰਨਾਕ ਰੂਪ ਧਾਰਨ ਕਰ ਗਿਆ। ਚਾਰ ਪਹੀਆ ਵਾਹਨ ਤਾਂ ਕੀ ਇੱਥੋਂ ਤਾਂ ਦੋਪਹੀਆ ਵਾਹਨ ਵੀ ਬਹੁਤ ਮੁਸ਼ਕਲ ਨਾਲ ਲੰਘਦੇ ਹਨ। ਜਦੋਂਕਿ ਭਾਰੀ ਸਾਮਾਨ ਵਾਲੇ ਵਾਹਨਾਂ ਨੂੰ ਤਾਂ ਹੋਰ ਦੂਰ-ਦੁਰਾਡੇ ਦੇ ਪਿੰਡਾਂ ਵਿਚੋਂ ਦੀ ਹੋ ਕੇ ਜਾਣਾ ਪੈਂਦਾ ਹੈ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਤੇ ਧਨ ਦੀ ਬਰਬਾਦੀ ਹੁੰਦੀ ਹੈ। ਸਭ ਤੋਂ ਵੱਡੀ ਮੁਸ਼ਕਿਲ ਕਿਸਾਨਾਂ ਨੂੰ ਹੋ ਰਹੀ ਹੈ, ਜੋਕਿ ਹਰ ਰੋਜ਼ ਇੱਥੋਂ ਖ਼ਤਰਨਾਕ ਹਾਲਾਤਾਂ ਵਿਚ ਮਜ਼ਬੂਰੀਵੱਸ ਲੰਘਦੇ ਹਨ। ਜ਼ਿਕਰਯੋਗ ਹੈ ਕਿ ਲੱਖੇਵਾਲੀ ਵਿਖੇ ਸਬ-ਤਹਿਸੀਲ, ਪੁਲਿਸ ਥਾਣਾ, ਅਨਾਜ ਮੰਡੀ ਤੇ ਬਾਜ਼ਾਰ ਹੋਣ ਕਾਰਨ ਅਤੇ ਵਿਧਾਨ ਸਭਾ ਹਲਕਾ ਮਲੋਟ ਜਾਣ ਦਾ ਮੁੱਖ ਮਾਰਗ ਹੋਣ ਕਾਰਨ ਮਜ਼ਬੂਰੀਵੱਸ ਲੋਕਾਂ ਨੂੰ ਇੱਥੋਂ ਹੀ ਲੰਘਣਾ ਪੈਂਦਾ ਹੈ। ਇੱਥੇ ਪਿਛਲੇ ਸਮੇਂ ਦੌਰਾਨ ਕਈ ਖ਼ਤਰਨਾਕ ਹਾਦਸੇ ਵੀ ਵਾਪਰ ਚੁੱਕੇ ਹਨ। ਇਲਾਕਾ ਵਾਸੀ ਹਰ ਸਮੇਂ ਦੀ ਸਰਕਾਰ ਤੋਂ ਇਸ ਪੁਲ ਨੂੰ ਨਵਾਂ ਚੌੜਾ ਕਰਕੇ ਸਹੀ ਢੰਗ ਨਾਲ ਬਣਾਉਣ ਦੀ ਮੰਗ ਕਰ ਚੁੱਕੇ ਹਨ। ਇਲਾਕੇ ਦੀ ਇਸ ਪ੍ਰਮੁੱਖ ਸਾਂਝੀ ਮੰਗ ਨੂੰ ਇਲਾਕਾ ਵਾਸੀ ਇਸ ਹਲਕੇ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੋਲ ਵੀ ਉਠਾ ਚੁੱਕੇ ਹਨ। ਉਨ੍ਹਾਂ ਵਲੋਂ ਬਕਾਇਦਾ ਉਚ ਅਫ਼ਸਰਾਂ ਨੂੰ ਸੱਦ ਕੇ ਇਸ ਪੁਲ ਨੂੰ ਤੁਰੰਤ ਬਣਾਉਣ ਲਈ ਕਾਰਵਾਈਆਂ ਆਰੰਭ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ, ਪਰ ਅਫ਼ਸਰਸ਼ਾਹੀ ਵਲੋਂ ਉਨ੍ਹਾਂ ਦੇ ਹੁਕਮਾਂ ਨੂੰ ਵੀ ਨਜ਼ਰਅੰਦਾ ਜ ਕਰ ਦਿੱਤਾ ਹੈ। ਸੀਨੀਅਰ ਅਕਾਲੀ ਆਗੂ ਗੁਰਮੇਲ ਸਿੰਘ ਲੱਖੇਵਾਲੀ, ਐਡਵੋਕੇਟ ਗੁਰਮਿੰਦਰ ਟੋਨਾ ਬਰਾੜ, ਸਵਰਨ ਸਰਾਂ, ਸ਼ਮਸ਼ੇਰ ਸਿੰਘ ਬਰਾੜ ਨੇ ‘ਆਪ’ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲ ਸਕੇ।
ਪਿਛਲੀ ਖ਼ਬਰ ਪਿੰਡ ਮਹਾਂਬੱਧਰ ਵਿਖੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕਈ ਪਰਿਵਾਰ ਹੋਏ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਸਿਵਲ ਹਸਪਤਾਲ ਮਲੋਟ ਨੂੰ ਮਨੋਰੋਗਾਂ ਦਾ ਮਾਹਿਰ ਡਾਕਟਰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।